ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੁਲਬੀਰ ਸਿੰਘ ਕਸੇਲ ਜ਼ਿਲ੍ਹਾ ਪ੍ਰਧਾਨ ਚੁਣੇ

08:32 AM Jul 22, 2024 IST
ਇਜਲਾਸ ਵਿੱਚ ਸ਼ਾਮਲ ਆੜ੍ਹਤੀ। ਫੋਟੋ: ਗੁਰਬਖਸ਼ਪੁਰੀ

ਪੱਤਰ ਪ੍ਰੇਰਕ
ਤਰਨ ਤਾਰਨ, 21 ਜੁਲਾਈ
ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੀ ਤਰਨ ਤਾਰਨ ਇਕਾਈ ਦੇ ਅੱਜ ਹਰੀਕੇ ਦੇ ਸਤਲੁਜ ਪੈਲੇਸ ਵਿੱਚ ਇਜਲਾਸ ਵਿੱਚ ਆੜ੍ਹਤੀਆਂ ਦੀਆਂ ਮੰਗਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ। ਇਜਲਾਸ ਵਿੱਚ ਕੁਲਬੀਰ ਸਿੰਘ ਕਸੇਲ (ਰਾਜੋਕੇ ਮੰਡੀ) ਨੂੰ ਜ਼ਿਲ੍ਹਾ ਇਕਾਈ ਦਾ ਪ੍ਰਧਾਨ ਚੁਣਿਆ ਗਿਆ| ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਵਿਜੇ ਕਾਲੜਾ ਅਤੇ ਵਾਈਸ ਪ੍ਰਧਾਨ ਪੰਜਾਬ ਅਮਰਜੀਤ ਸਿੰਘ ਬਰਾੜ ਨੇ ਸ਼ਮੂਲੀਅਤ ਕੀਤੀ| ਇਜਲਾਸ ਵਿੱਚ ਜ਼ਿਲ੍ਹੇ ਭਰ ਦੀਆਂ 45 ਮੰਡੀਆਂ ਦੇ ਆੜ੍ਹਤੀਆਂ ਨੇ ਸ਼ਮੂਲੀਅਤ ਕੀਤੀ|
ਉਨ੍ਹਾਂ ਫੈਡਰੇਸ਼ਨ ਦਾ ਜਥੇਬੰਦਕ ਢਾਂਚਾ ਹੋਰ ਮਜ਼ਬੂਤ ਕੀਤੇ ਜਾਣ ’ਤੇ ਜ਼ੋਰ ਦਿੱਤਾ| ਇਜਲਾਸ ਨੂੰ ਹੋਰਨਾਂ ਤੋਂ ਇਲਾਵਾ ਰਾਜਵੰਤ ਸਿੰਘ ਚੇਅਰਮੈਨ, ਗੁਰਸੇਵਕ ਸਿੰਘ ਮਾੜੀਮੇਘਾ, ਨਛੱਤਰ ਸਿੰਘ, ਸਰਨਜੀਤ ਸਿੰਘ ਝਬਾਲ, ਹਰਭਜਨ ਸਿੰਘ ਖੇਮਕਰਨ, ਕੱਕੜ ਖੇਮਕਰਨ, ਸਾਹਿਬ ਸਿੰਘ ਚੋਹਲਾ ਸਾਹਿਬ , ਪਲਵਿੰਦਰ ਸਿੰਘ ਖਡੂਰ ਸਾਹਿਬ, ਬਿੱਟੂ ਤੂਤ, ਸੁਖਦੇਵ ਸਿੰਘ ਕੈਰੋ ਨੇ ਵੀ ਸੰਬੋਧਨ ਕੀਤਾ| ਬੁਲਾਰਿਆਂ ਗੁਦਾਮਾਂ ’ਤੇ ਜਿਣਸ ਉਤਾਰਨ ਤੇ ਆੜ੍ਹਤੀਆ ਦੀ ਡਬਲ ਡਾਲੇ ਦੇ ਨਾਂ ਹੋ ਰਹੀ ’ਤੇ ਲੁੱਟ ਬੰਦ ਕੀਤੇ ਜਾਣ ਦੀ ਵੀ ਮੰਗ ਕੀਤੀ|

Advertisement

Advertisement