ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੁੱਕੀ ਸਮੂਹਾਂ ਨੇ ਮਨੀਪੁਰ ਵਿੱਚ ਐੱਨਐੱਚ-2 ਤੋਂ ਨਾਕਾ ਚੁੱਕਿਆ

11:41 PM Jul 02, 2023 IST
ਮਨੀਪੁਰ ਵਿੱਚ ਸ਼ਾਂਤੀ ਲਈ ਕੋਲਕਾਤਾ ਵਿੱਚ ਮੋਮਬੱਤੀ ਮਾਰਚ ਕਰਦੇ ਹੋਏ ਈਸਾਈ ਭਾਈਚਾਰੇ ਦੇ ਲੋਕ।

ਗੁਹਾਟੀ, 2 ਜੁਲਾਈ

Advertisement

ਮਨੀਪੁਰ ਵਿੱਚ ਕੁੱਕੀ ਸਮੂਹਾਂ ਦੀਆਂ ਦੋ ਮੋਹਰੀ ਜਥੇਬੰਦੀਆਂ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਕਾਂਗਪੋਕਪੀ ਜ਼ਿਲ੍ਹੇ ਵਿੱਚ ਮਹੱਤਵਪੂਰਨ ਕੌਮੀ ਰਾਜਮਾਰਗ-2 ’ਤੇ ਦੋ ਮਹੀਨਿਆਂ ਤੋਂ ਚੱਲੀ ਰਹੀ ਨਾਕੇਬੰਦੀ ਨੂੰ ਹਟਾ ਦਿੱਤਾ ਹੈ। ਯੂਨਾਈਟਿਡ ਪੀਪਲਜ਼ ਫਰੰਟ (ਯੂਪੀਐੱਫ) ਅਤੇ ਕੁੱਕੀ ਨੈਸ਼ਨਲ ਆਰਗੇਨਾਈਜ਼ੇਸ਼ਨ (ਕੇਐੱਨਓ) ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ‘ਸ਼ਾਂਤੀ ਅਤੇ ਸਦਭਾਵਨਾ ਦੀ ਬਹਾਲੀ’ ਦੇ ਸੱਦੇ ਤੋਂ ਬਾਅਦ ਨਾਕੇਬੰਦੀ ਹਟਾ ਦਿੱਤੀ ਗਈ ਹੈ। ਇਹ ਦੋਵੇਂ ਜਥੇਬੰਦੀਆਂ ਸਾਬਕਾ ਖਾੜਕੂ ਗਰੁੱਪਾਂ ਦੀ ਨੁਮਾਇੰਦਗੀ ਕਰਦੀਆਂ ਹਨ ਜਿਨ੍ਹਾਂ ਨੇ ਆਪਣੀਆਂ ਗਤੀਵਿਧੀਆਂ ਨੂੰ ਮੁਅੱਤਲ ਕਰਨ ਲਈ ਸਰਕਾਰ ਨਾਲ ਸਮਝੌਤੇ ਕੀਤੇ ਹਨ। -ਪੀਟੀਆਈ

 

Advertisement

Advertisement
Tags :
ਐੱਨਐੱਚ-2ਸਮੂਹਾਂਕੁਕੀਚੁੱਕਿਆਨਾਕਾਮਨੀਪੁਰਵਿੱਚ
Advertisement