ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਕੁਦਰਤ ਦੇ ਸਭ ਬੰਦੇ’ ਸੰਸਥਾ ਨੇ ਸਾਈਕਲ ਰੇਸ ਕਰਵਾਈ

08:46 AM Apr 23, 2024 IST
ਜੇਤੂ ਬੱਚਿਆਂ ਦਾ ਸਨਮਾਨ ਕਰਦੇ ਹੋਏ ਪਤਵੰਤੇ। -ਫੋਟੋ: ਜਗਮੋਹਨ ਸਿੰਘ

ਪੱਤਰ ਪ੍ਰੇਰਕ
ਘਨੌਲੀ, 22 ਅਪਰੈਲ
ਇੱਥੇ ‘ਕੁਦਰਤ ਦੇ ਸਭ ਬੰਦੇ’ ਸੰਸਥਾ ਨੇ ਬੱਚਿਆਂ ਦੇ ਸਾਈਕਲ ਰੇਸ ਮੁਕਾਬਲੇ ਕਰਵਾਏ। ਸੰਸਥਾ ਦੇ ਸੰਚਾਲਕ ਵਿੱਕੀ ਧੀਮਾਨ ਦੀ ਦੇਖਰੇਖ ਹੇਠ ਹੋਏ ਇਨ੍ਹਾਂ ਮੁਕਾਬਲਿਆਂ ਦੌਰਾਨ 5 ਤੋਂ 8 ਸਾਲ, 9 ਤੋਂ 12 ਸਾਲ ਅਤੇ 13 ਤੋਂ 15 ਸਾਲ ਉਮਰ ਵਰਗ ਦੇ ਬੱਚਿਆਂ ਨੇ ਹਿੱਸਾ ਲਿਆ।
ਜਾਰੀ ਨਤੀਜਿਆਂ ਅਨੁਸਾਰ 5 ਤੋਂ 8 ਸਾਲ ਉਮਰ ਵਰਗ ਵਿੱਚ ਕਰਨਪ੍ਰੀਤ ਸਿੰਘ ਨੇ ਪਹਿਲਾ, ਮਨਜੋਤ ਸਿੰਘ ਨੇ ਦੂਜਾ ਅਤੇ ਆਦਿੱਤਿਆ ਵਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਜਦਕਿ 9 ਤੋਂ 12 ਸਾਲ ਦੇ ਵਰਗ ਵਿੱਚ ਜਸਕੀਰਤ ਸਿੰਘ ਨੇ ਪਹਿਲਾ, ਨਿਮਨਜੋਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 13 ਤੋਂ 15 ਸਾਲ ਦੇ ਮੁਕਾਬਲਿਆਂ ਵਿੱਚ ਪ੍ਰਭਜੋਤ ਸਿੰਘ ਨੇ ਪਹਿਲਾ, ਪ੍ਰਭਜੋਤ ਸਿੰਘ ਨੇ ਦੂਜਾ ਅਤੇ ਗਗਨਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਲੜਕੀਆਂ ਦੇ 13 ਤੋਂ 15 ਸਾਲ ਦੇ ਮੁਕਾਬਲਿਆਂ ਵਿੱਚ ਗੁਰਬਾਣੀ ਕੌਰ ਨੇ ਪਹਿਲਾ, ਹਰਪ੍ਰੀਤ ਕੌਰ ਨੇ ਦੂਜਾ ਤੇ ਅਨਹਦ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੌਲੀ ਇੰਟਰਪ੍ਰਾਈਜ਼ਿਜ ਘਨੌਲੀ ਵੱਲੋਂ ਜੇਤੂਆਂ ਲਈ ਵਿਸ਼ੇਸ਼ ਤੋਹਫਿਆਂ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਰਾਹੁਲ ਜੌਲੀ, ਸੰਸਥਾ ਦੇ ਸਰਪ੍ਰਸਤ ਕੁਲਦੀਪ ਸਿੰਘ ਜੇਈ, ਐਡਵੋਕੇਟ ਵਿਕਾਸ ਵਰਮਾ, ਸਰਪੰਚ ਗੁਰਚਰਨ ਸਿੰਘ ਬੇਗਮਪੁਰ, ਸਰਬਜੀਤ ਸਿੰਘ ਘਨੌਲਾ, ਰਵੀ ਸਿੰਘ, ਹੇਮੰਤ ਸੈਣੀ, ਪਰਮਿੰਦਰ ਸਿੰਘ ਥਲੀ ਖੁਰਦ, ਨਰਿੰਦਰ ਸਿੰਘ ਨਿੰਦੀ ਮਕੌੜੀ ਕਲਾਂ ਤੇ ਰੇਸ਼ਮ ਗੱਜੂਮਾਜਰਾ ਹਾਜ਼ਰ ਸਨ।

Advertisement

Advertisement