ਵੁਸ਼ੂ ਚੈਂਪੀਅਨਸ਼ਿਪ ’ਚ ਕ੍ਰਿਤਿਕਾ ਨੇ ਸੋਨ ਤਗਮਾ ਜਿੱਤਿਆ
10:49 AM Aug 07, 2023 IST
ਦਸੂਹਾ: ਡੀਏਵੀ ਯੂਨੀਵਰਸਿਟੀ ਜਲੰਧਰ ਵਿਖੇ ਕਰਵਾਈ ਸੂਬਾ ਪੱਧਰੀ ਸਬ ਜੂਨੀਅਰ ਵੁਸ਼ੂ ਚੈਂਪੀਅਨਸ਼ਿਪ 2023 ਵਿੱਚ ਸਦੀ ਪੁਰਾਣੇ ਅਕਾਦਮਿਕ ਸੰਸਥਾ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਬਲੱਗਣਾ ਦੀ ਖਿਡਾਰਨ ਕ੍ਰਿਤਿਕਾ ਨੇ ਸੋਨ ਤਗਮਾ ਜਿੱਤ ਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰਿੰਸੀਪਲ ਰਾਜੇਸ਼ ਗੁਪਤਾ ਨੇ ਦੱਸਿਆ ਕਿ ਸਖਤ ਮੁਕਾਬਲੇਬਾਜ਼ੀ ’ਚ ਕ੍ਰਿਤਿਕਾ ਨੇ ਕੋਚ ਸਤਬੀਰ ਬਾਕਸਰ ਦੀ ਅਗਵਾਈ ਸੋਨ ਤਗਮਾ ਜਿੱਤਿਆ ਹੈ। ਸਮਾਜ ਸੇਵੀ ਡਾ. ਰੂਪ ਲਾਲ ਨੇ ਇਸ ਉਪਲਬੱਧੀ ’ਤੇ ਕ੍ਰਿਤਕਾ ਨੂੰ ਸਾਈਕਲ ਭੇਟ ਕਰਕੇ ਸਨਮਾਨਿਤ ਕੀਤਾ । ਇਸ ਮੌਕੇ ਖਿਡਾਰਨ ਦੀ ਮਾਤਾ ਰਿਤੂ ਸ਼ਰਮਾ, ਧਰਮਿੰਦਰ ਸਿੰਘ, ਸਤਜੀਤ ਸਿੰਘ, ਕੁਲਦੀਪ ਕੁਮਾਰ, ਸੁਮਿੱਤ ਚੋਪੜਾ, ਗੁਰਪ੍ਰੀਤ ਕੌਰ, ਮਨਪ੍ਰੀਤ ਕੌਰ, ਚਰਨਜੀਤ ਕੌਰ, ਗੁਰਜਿੰਦਰਪਾਲ ਸਿੰਘ, ਅਵਤਾਰ ਸਿੰਗ, ਜਸਵੀਰ ਸਿੰਘ, ਆਦਿ ਮੌਜੂਦ ਸਨ।
Advertisement
Advertisement