‘ਕ੍ਰਿਸ਼ਨਾ ਰਾਣੀ ਮਿੱਤਲ ਯਾਦਗਾਰੀ ਹਾਸਵਿਅੰਗ ਪੁਰਸਕਾਰ’ ਨਿਰੰਜਨ ਸ਼ਰਮਾ ਸੇਖਾ ਨੂੰ
ਪਰਸ਼ੋਤਮ ਬੱਲੀ
ਬਰਨਾਲਾ, 20 ਸਤੰਬਰ
ਸਾਹਿਤਕ ਅਦਾਰੇ ‘ਸ਼ਬਦ ਤ੍ਰਿੰਜਣ’ ਦੀ ਸੰਚਾਲਕ ਸੰਸਥਾ ਬਾਬੂ ਰਾਮ ਮੈਮੋਰੀਅਲ ਸ਼ਬਦ ਤ੍ਰਿੰਜਣ ਵੈੱਲਫੇਅਰ ਐਂਡ ਕਲਚਰਲ ਸੁਸਾਇਟੀ ਬਠਿੰਡਾ ਵੱਲੋਂ ਪੰਜਾਬੀ ਹਾਸ ਵਿਅੰਗ ਅਕਾਦਮੀ ਪੰਜਾਬ ਦੇ ਸਹਿਯੋਗ ਨਾਲ ਇਸ ਸਾਲ ਦਾ ‘ਕ੍ਰਿਸ਼ਨਾ ਰਾਣੀ ਮਿੱਤਲ ਯਾਦਗਾਰੀ ਹਾਸਵਿਅੰਗ ਪੁਰਸਕਾਰ -2024’ ਪੰਜਾਬੀ ਦੇ ਉੱਘੇ ਹਾਸਰਸ ਲੇਖਕ ਨਿਰੰਜਨ ਸ਼ਰਮਾ ਸੇਖਾ ਨੂੰ ਦਿੱਤਾ ਜਾਵੇਗਾ।
ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਤੇ ਹਾਸ ਵਿਅੰਗ ਰਸਾਲੇ 'ਸ਼ਬਦ ਤ੍ਰਿੰਜਣ' ਦੇ ਸੰਪਾਦਕ ਮੰਗਤ ਕੁਲਜਿੰਦ ਤੇ ਜਨਰਲ ਸਕੱਤਰ ਸੁਖਦਰਸ਼ਨ ਗੁਰਮ ਨੇ ਦੱਸਿਆ ਕਿ ਅਦਾਰੇ ਵੱਲੋਂ ਇਹ ਤੀਸਰਾ ਸਾਲਾਨਾ ਪੁਰਸਕਾਰ ਬਜ਼ੁਰਗ ਲੇਖਕ ਨਿਰੰਜਨ ਸ਼ਰਮਾ ਸੇਖਾ (92) ਨੂੰ 29 ਸਤੰਬਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਸੇਖਾ (ਬਰਨਾਲਾ) ਵਿਖੇ ਪੁੱਜ ਕੇ ਪ੍ਰਦਾਨ ਕੀਤੀ ਜਾਵੇਗਾ।
ਉਨ੍ਹਾਂ ਦੱਸਿਆ ਕਿ ਅਕਸਰ ਇਹ ਪੁਰਸਕਾਰ ਬਠਿੰਡਾ ਵਿਖੇ ਇੱਕ ਸਮਾਗਮ ਕਰ ਕੇ ਪ੍ਰਦਾਨ ਕੀਤਾ ਜਾਂਦਾ ਹੈ ਪਰ ਸੇਖਾ ਦੀ ਉਮਰਦਰਾਜ਼ੀ ਤੇ ਸਿਹਤ ਦੇ ਮੱਦੇਨਜ਼ਰ ਪੁਰਸਕਾਰ ਉਨ੍ਹਾਂ ਦੇ ਘਰ ਜਾ ਕੇ ਦੇਣ ਦਾ ਫੈ਼ਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਇਹ ਪੁਰਸਕਾਰ ਵਿਅੰਗਕਾਰ ਐੱਮਕੇ ਰਾਹੀ ਫਿਰੋਜ਼ਪੁਰ ਤੇ ਪ੍ਰਿੰ. ਜਸਵੰਤ ਕੈਲਵੀ ਅਮ੍ਰਿਤਸਰ ਨੂੰ ਦਿੱਤਾ ਜਾ ਚੁੱਕਾ ਹੈ।