ਕ੍ਰਿਸ਼ਨ ਪ੍ਰਤਾਪ ਦਾ ਨਾਵਲ ‘ਅਸੀਂ ਅਤਿਵਾਦੀ ਨਹੀਂ’ ਲੋਕ ਅਰਪਣ
ਨਿੱਜੀ ਪੱਤਰ ਪ੍ਰੇਰਕ
ਮੋਗਾ, 30 ਸਤੰਬਰ
ਇਥੇ ਕ੍ਰਿਸ਼ਨ ਪ੍ਰਤਾਪ ਦਾ ਨਵਾਂ ਨਾਵਲ ‘ਅਸੀਂ ਅਤਿਵਾਦੀ ਨਹੀਂ‘ ਲੋਕ ਅਰਪਣ ਕੀਤਾ ਗਿਆ। ਨਵੇਂ ਨਾਵਲ ਵਿੱਚ ਉਨ੍ਹਾਂ ਵੱਖ-ਵੱਖ ਸਮਾਜਿਕ ਮੁੱਦਿਆਂ ਨੂੰ ਚੁਣਿਆ ਹੈ। ਉਨ੍ਹਾਂ ਦੇ ਪਿਤਾ ਕਾਮਰੇਡ ਲਖਵੀਰ ਚੰਦ,ਮਾਤਾ ਤੇ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਸਕੂਲੀ ਬੱਚਿਆਂ ਨੇ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ।
ਉੱਘੇ ਕਹਾਣਕਾਰੀ ਗੁਰਮੀਤ ਕੜਿਆਲਵੀ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਕ੍ਰਿਸ਼ਨ ਪ੍ਰਤਾਪ ਦੀ ਛੇਵੀਂ ਪੁਸਤਕ ਹੈ ਅਤੇ ਉਹ ਕਿੱਤੇ ਵਜੋਂ ਇੱਕ ਇਮਾਨਦਾਰ ਅਤੇ ਮਿਹਨਤੀ ਅਧਿਆਪਕ ਹਨ। ਪਾਲੀ ਖਾਦਿਮ ਨੇ ਕਿਹਾ ਕਿ ਕ੍ਰਿਸ਼ਨ ਪ੍ਰਤਾਪ ਦੇ ਨਾਮ ਸੁਮਾਰ ਪੰਜਾਬੀ ਬੋਲੀ ਦੇ ਪਰਪੱਕ ਨਾਵਲਕਾਰਾਂ ’ਚ ਹੁੰਦਾ ਹੈ। ਨਵਜੀਤ ਸਿੰਘ ਨੇ ਕਿਹਾ ਕਿ ਬੇਬਾਕ ਹੋ ਕੇ ਲਿਖਣਾ ਅਤੇ ਬੋਲਣਾ ਕ੍ਰਿਸ਼ਨ ਪ੍ਰਤਾਪ ਦੇ ਸੁਭਾਅ ’ਚ ਹੈ। ਕਾਮਰੇਡ ਡਾ. ਇੰਦਰਵੀਰ ਸਿੰਘ ਗਿੱਲ ਨੇ ਕਿਹਾ ਕਿ ਕ੍ਰਿਸ਼ਨ ਪ੍ਰਤਾਪ ਦੇ ਚਾਰ ਨਾਵਲ ਅਤੇ ਵਾਰਤਕ ਪੁਸਤਕ ਦੇਸ-ਵਿਦੇਸ ਵਿੱਚ ਪ੍ਰਸਿੱਧੀ ਹਾਸਲ ਕੀਤੀ ਹੈ। ਇਸ ਮੌਕੇ ਪਰਮਿੰਦਰਜੀਤ ਸਿੰਘ, ਵਿਸ਼ਵ ਪ੍ਰਸਿੱਧ ਗਾਇਕ ਜੀਐੱਸਪੀਟਰ, ਕਰਮਜੀਤ ਮਾਣੂੰਕੇ, ਮੰਗਾ ਵੈਰੋਕੇ, ਅਮਰਜੀਤ ਸਨੇਰਵੀ, ਹਰਦੀਪ ਟੋਡਰਪੁਰ ਪ੍ਰੇਮ ਕੁਮਾਰ ਤੇ ਹੋਰ ਹਾਜ਼ਰ ਸਨ।