For the best experience, open
https://m.punjabitribuneonline.com
on your mobile browser.
Advertisement

ਵੱਖ ਵੱਖ ਥਾਈਂ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ

07:18 AM Aug 27, 2024 IST
ਵੱਖ ਵੱਖ ਥਾਈਂ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ
ਧੂਰੀ ਵਿੱਚ ਸਰਬੱਤ ਦੇ ਭਲੇ ਲਈ ਅਰਦਾਸ ਕਰਦੇ ਹੋਏ ਮਾਤਾ ਹਰਪਾਲ ਕੌਰ ਮਾਨ।
Advertisement

ਪਵਨ ਕੁਮਾਰ ਵਰਮਾ
ਧੂਰੀ, 26 ਅਗਸਤ
ਸ਼ਹਿਰ ਦੀਆਂ ਵੱਖ ਵੱਖ ਹਿੰਦੂ ਜਥੇਬੰਦੀਆਂ ਵੱਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ, ਜੋ ਸ਼ਹਿਰ ਦੇ ਵੱਖ ਵੱਖ ਬਜਾਰਾਂ ਵਿੱਚੋਂ ਲੰਘੀ। ਇਸ ਮੌਕੇ ਸਨਾਤਨ ਧਰਮ ਸਭਾ ਆਸ਼ਰਮ ਵਿਖੇ ਪੂਜਾ ਸਮਾਗਮ ਵਿੱਚ ਪੁੱਜੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਮਾਤਾ ਸ੍ਰੀਮਤੀ ਹਰਪਾਲ ਕੌਰ ਮਾਨ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਸ਼ੋਭਾ ਯਾਤਰਾ ਦਾ ਵਪਾਰੀਆਂ ਨੇ ਭਰਵਾਂ ਸਵਾਗਤ ਕੀਤਾ।
ਇਸ ਮੌਕੇ ਅੰਮ੍ਰਿਤ ਬਰਾੜ, ਅਮੀਰ ਸਿੰਘ, ਚੇਅਰਮੈਨ ਸਤਿੰਦਰ ਸਿੰਘ ਚੱਠਾ, ਚੇਅਰਮੈਨ ਅਸ਼ੋਕ ਕੁਮਾਰ, ਬਲਵਿੰਦਰ ਸਿੰਘ ਬਿੱਲੂ, ਹੈਪੀ ਗਰਗ, ਅਮਨ ਗਰਗ, ਵਿਕਾਸ ਜੈਨ, ਹੰਸ ਰਾਜ ਬਜਾਜ, ਰਾਜੇਸ਼ਵਰ ਚੌਧਰੀ, ਪਰਮਿੰਦਰ ਸਿੰਘ ਨੂਰ ਔਲਖ, ਰਮਨਦੀਪ ਸਿੰਘ, ਨਰੇਸ਼ ਸਿੰਗਲਾ, ਬਿਮਲ ਮਿੱਤਲ, ਅਸ਼ਵਨੀ ਕੁਮਾਰ ਅਤੇ ਕਮਲਜੀਤ ਹਾਜ਼ਰ ਸਨ।

Advertisement

ਖੂੁਨਦਾਨੀ ਦੀ ਹੌਂਸਲਾ-ਅਫਜ਼ਾਈ ਕਰਦੇ ਹੋਏ ਪ੍ਰਬੰਧਕ।

ਇਸੇ ਦੌਰਾਨ ਡੀਏਵੀ ਪਬਲਿਕ ਸਕੂਲ ਕੱਕੜਵਲ ਧੂਰੀ ਵਿੱਚ ਕ੍ਰਿਸ਼ਨ ਜਨਮ ਅਸ਼ਟਮੀਘ ਮਨਾਈ ਗਈ। ਨਰਸਰੀ ਤੋਂ ਯੂਕੇਜੀ ਤੱਕ ਦੇ ਵਿਦਿਆਰਥੀਆਂ ਨੇ ਪ੍ਰੋਗਰਾਮ ਵਿੱਚ ਹਿੱਸਾ ਲਿਆ। ਸਕੂਲ ਪ੍ਰਿੰਸੀਪਲ ਸੰਤ ਸਿੰਘ ਨੇ ਕ੍ਰਿਸ਼ਨ ਜੀ ਦੇ ਬਾਲ ਅਵਤਾਰ ਨੂੰ ਝੂਲਾ ਵੀ ਝੁਲਾਇਆ। ਸਕੂਲ ਦੇ ਫਾਇਨਾਂਸ ਡਾਇਰੈਕਟਰ ਰਜਿੰਦਰ ਕੁਮਾਰ ਨੇ ਸ੍ਰੀ ਕ੍ਰਿਸ਼ਨ ਦੀ ਫੋਟੋ ਅੱਗੇ ਸ਼ਰਦਾ ਦੇ ਫੁੱਲ ਭੇਟ ਕੀਤੇ ਅਤੇ ਐਜੂਕੇਸ਼ਨ ਡਾਇਰੈਕਟਰ ਸੁਖਵਿੰਦਰ ਪਾਲ ਨੇ ਵਿਦਿਆਰਥੀਆਂ ਨੂੰ ਸੁਚੱਜਾ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਦਿੱਤੀ। ਸਕੂਲ ਦੇ ਯੂਡੀਸੀ ਜਤਿੰਦਰ ਸ਼ਰਮਾ ਅਤੇ ਸੁਰਜੀਤ ਸਿੰਘ ਆਰਤੀ ਵਿੱਚ ਸ਼ਾਮਲ ਹੋਏ। ਅਧਿਆਪਕਾ ਕਮਲਦੀਪ ਸ਼ਰਮਾ, ਰਜਿੰਦਰ ਕੌਰ ਅਤੇ ਬਲਜੀਤ ਕੌਰ ਨੇ ਸਮੁੱਚੇ ਪ੍ਰੋਗਰਾਮ ਦੀ ਦੇਖ-ਰੇਖ ਦਾ ਕਾਰਜ ਸੰਭਾਲਿਆ। ਅਧਿਆਪਕਾ ਕਮਲਦੀਪ ਸ਼ਰਮਾ ਨੇ ਪ੍ਰਸ਼ਾਦ ਵੰਡਿਆ।
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਸ਼ਿਵ ਸ਼ਕਤੀ ਵੂਮੈਨ ਕਲੱਬ ਸੁਨਾਮ ਵੱਲੋਂ ਕਲੱਬ ਸਰਪ੍ਰਸਤ ਕਾਂਤਾ ਪੱਪਾ ਦੀ ਅਗਵਾਈ ਵਿੱਚ ਸਥਾਨਕ ਵਿਸ਼ਵਨਾਥ ਸ਼ਿਵ ਮੰਦਰ ਵਿੱਚ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਕਾਂਤਾ ਪੱਪਾ ਨੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਜੀਵਨ ਬਾਰੇ ਚਾਨਣਾ ਪਾਇਆ। ਇਸ ਮੌਕੇ ਪ੍ਰਿਆ ਮਦਾਨ, ਮਾਹੀ ਮਦਾਨ, ਸ਼ੰਕੁਤਲਾ ਦੇਵੀ, ਸੁਮਨ ਸੇਠੀ, ਸਿਮਰਨ ਰਾਣੀ, ਤਮੰਨਾ ਰਾਣੀ, ਈਸ਼ਾ ਰਾਣੀ, ਸੋਨੀਕਾ, ਧੀਰਜਾ ਰਾਣੀ, ਪਿੰਕੀ, ਮਧੂ ਚਾਵਲਾ, ਕੰਚਨ, ਰਾਜ ਰਾਣੀ, ਜਾਨਕੀ ਦੇਵੀ, ਸੰਗੀਤਾ ਰਾਣੀ, ਸਿਲਕੀ, ਚਿਰਾਗ, ਪਰੀ, ਅਹਾਨਾ ਅਤੇ ਰੰਜਨਾ ਸੈਣੀ ਹਾਜ਼ਰ ਸਨ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਇੱਥੇ ਅੱਜ ਮੁੱਖ ਮੰਦਰ, ਪ੍ਰਾਚੀਨ ਸ਼ਿਵ ਦੁਰਗਾ ਮੰਦਰ ਅਤੇ ਹੋਰ ਮੰਦਰਾਂ ਵਿੱਚ ਵੱਡੇ ਪੱਧਰ ’ਤੇ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਇਸੇ ਤਰ੍ਹਾਂ ਬਚਪਨ ਸਕੂਲ, ਹੋਲੀ ਮਿਸ਼ਨ ਸਕੂਲ, ਪੰਜਾਬ ਪਬਲਿਕ ਸਕੂਲ ਅਤੇ ਰਾਏਧਰਾਣਾ ਵਿੱਚ ਜਨਮ ਅਸ਼ਟਮੀ ਮਨਾਈ ਗਈ। ਸਕੂਲ ਪ੍ਰਿੰਸੀਪਲ ਪ੍ਰਦੀਪ ਕੌਰ ਨੇ ਦੱਸਿਆ ਕਿ ਸਮੁੱਚੀ ਮਾਨਵਤਾ ਨੂੰ ਸ੍ਰੀ ਕ੍ਰਿਸ਼ਨ ਦੇ ਦੱਸੇ ਮਾਰਗ ’ਤੇ ਚੱਲਦਿਆਂ ਨਿਸ਼ਕਾਮ ਕਰਮ ਕਰਨਾ ਚਾਹੀਦਾ ਹੈ। ਪ੍ਰਬੰਧਕਾਂ ਨੇ ਵਿਦਿਆਰਥੀਆਂ ਨੂੰ ਫਲ ਵੰਡੇ।
ਡਕਾਲਾ (ਮਾਨਵਜੋਤ ਭਿੰਡਰ): ਸਥਾਨਕ ਖੇਤਰ ਦੇ ਵੱਖ-ਵੱਖ ਕਸਬਿਆਂ ਵਿੱਚ ਸਥਿਤ ਵੱਖ-ਵੱਖ ਮੰਦਰਾਂ ਵਿੱਚ ਅੱਜ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਗਈ। ਧਾਰਮਿਕ ਸਥਾਨਾਂ ਵਿੱਚ ਇਲਾਕੇ ਦੇ ਲੋਕ ਨਤਮਸਤਕ ਹੋਏ। ਹਰਿਆਣਾ ਰਾਜ ਨਾਲ ਲੱਗਦੇ ਇਸ ਇਲਾਕੇ ਦੇ ਕਈ ਪਿੰਡਾਂ ਵਿੱਚ ਅੱਜ ਜਨਮ ਅਸ਼ਟਮੀ ਦੇ ਮੇਲੇ ਵੀ ਲੱਗੇ।

Advertisement

ਜਨਮ ਅਸ਼ਟਮੀ ਨੂੰ ਸਮਰਪਿਤ ਕੈਂਪ ਵਿੱਚ 43 ਯੂਨਿਟ ਖੂਨ ਦਾਨ

ਅਮਰਗੜ੍ਹ (ਰਾਜਿੰਦਰ ਜੈਦਕਾ): ਪਿੰਡ ਚੌਂਦਾ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਧੂਮਧਾਮ ਤੇ ਸ਼ਰਧਾ ਨਾਲ ਠਾਕੁਰ ਦੁਆਰਾ ਮੰਦਰ ਭੂਮਸੀ ਰੋਡ ਵਿੱਚ ਮਨਾਇਆ ਗਿਆ। ਕਮੇਟੀ ਪ੍ਰਧਾਨ ਪੁਸ਼ਪਿੰਦਰ ਅੱਤਰੀ ਨੇ ਦੱਸਿਆ ਕਿ ਵਿਗਿਆਨਕ ਅਤੇ ਵੈੱਲਫੇਅਰ ਕਬੱਲ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਦੌਰਾਨ ਸਿਵਲ ਹਸਪਤਾਲ ਮਾਲੇਰਕੋਟਲਾ ਦੀ ਬਲੱਡ ਬੈਂਕ ਦੀ ਟੀਮ ਨੇ 43 ਯੂਨਿੱਟ ਖੂਨ ਇਕੱਤਰ ਕੀਤਾ। ਕਲੱਬ ਪ੍ਰਧਾਨ ਡਾ. ਪਵਿੱਤਰ ਸਿੰਘ ਨੇ ਹਾਜ਼ਰੀਨ ਨੂੰ ਖ਼ੂਨਦਾਨ ਕਰਨ ਲਈ ਪ੍ਰੇਰਿਆ। ਇਸ ਮੌਕੇ ਸਾਬਕਾ ਚੇਅਰਮੈਨ ਹਰਬੰਸ ਸਿੰਘ ਢੀਂਡਸਾ, ਕਰਮ ਸਿੰਘ ਇੰਸਪੈਕਟਰ, ਕਲੱਬ ਪ੍ਰਧਾਨ ਡਾ. ਪਵਿੱਤਰ ਸਿੰਘ, ਰਣਵੀਰ ਸਿੰਘ ਰਾਣਾ, ਇੰਜਨੀਅਰ ਚਰਨਜੀਤ ਸਿੰਘ ਅਲੀਪਰ, ‘ਆਪ’ ਆਗੂ ਅਮਰਿੰਦਰ ਸਿੰਘ, ਕਿਸਾਨ ਆਗੂ ਤਾਰਾ ਸਿੰਘ ਅਤੇ ਰਾਜਿੰਦਰ ਪਾਲ ਸ਼ਰਮਾ ਹਾਜ਼ਰ ਸਨ। ਇਸ ਮੌਕੇ ਕਮੇਟੀ ਮੈਂਬਰਾਂ ਨੇ ਖੂਨਦਾਨੀਆਂ ਦਾ ਸਨਮਾਨ ਕੀਤਾ।

Advertisement
Author Image

Advertisement