ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੋਠਾ ਗੁਰੂ ਦਾ ਮਨਦੀਪ ਅਮਰੀਕਾ ’ਚ ਕੀਟ ਵਿਗਿਆਨੀ ਬਣਿਆ

07:46 AM Nov 13, 2024 IST

ਪੱਤਰ ਪ੍ਰੇਰਕ
ਭਗਤਾ ਭਾਈ, 12 ਨਵੰਬਰ
ਪਿੰਡ ਕੋਠਾ ਗੁਰੂ ਦੇ ਨੌਜਵਾਨ ਮਨਦੀਪ ਤਾਇਲ ਨੇ ਅਮਰੀਕਾ ਦੀ ਨਾਮੀ ‘ਕਲੇਮਸਨ ਯੂਨੀਵਰਸਿਟੀ’ ਤੋਂ ਕੀਟ ਵਿਗਿਆਨ ਦੇ ਵਿਸ਼ੇ ’ਚ ਪੀਐੱਚਡੀ ਦੀ ਡਿਗਰੀ ਹਾਸਲ ਕੀਤੀ ਹੈ। ਉਸ ਦੇ ਪਿਤਾ ਰਾਮ ਕੁਮਾਰ ਤਾਇਲ ਨੇ ਦੱਸਿਆ ਕਿ ਮਨਦੀਪ ਨੇ ਦਸਵੀਂ ਪਿੰਡ ਕੋਠਾ ਗੁਰੂ ਦੇ ਸਰਕਾਰੀ ਸੈਕੰਡਰੀ ਸਕੂਲ ਤੋਂ ਕੀਤੀ ਸੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਬੀਐੱਸਸੀ (ਖੇਤੀਬਾੜੀ) ਕਰਨ ਉਪਰੰਤ ਉਹ ਉਚੇਰੀ ਪੜ੍ਹਾਈ ਲਈ ਅਮਰੀਕਾ ਚਲਾ ਗਿਆ ਜਿੱਥੇ ਉਸ ਨੇ ਐੱਮਐੱਸਸੀ (ਬਾਇਓਲੋਜੀ) ਕਰਨ ਤੋਂ ਬਾਅਦ ਹੁਣ ਪੀਐੱਚਡੀ ਦੀ ਡਿਗਰੀ ਪ੍ਰਾਪਤ ਕੀਤੀ ਹੈ। ਉਸ ਦੀ ਪੀਐੱਚਡੀ ਦਾ ਖੋਜ ਵਿਸ਼ਾ ‘ਆੜੂ ਦੇ ਬਾਗਾਂ ’ਚ ਪਰਾਗ ਨਾਲ ਪੈਦਾ ਹੋਣ ਵਾਲੇ ਵਾਇਰਸ ਦੀ ਵਾਤਾਵਰਨ ਤੇ ਪ੍ਰਸਾਰਣ ਗਤੀਸ਼ੀਲਤਾ’ ਸੀ। ਜ਼ਿਕਰਯੋਗ ਹੈ ਕਿ ਮਨਦੀਪ ਕੁਮਾਰ ਨੇ ਆਪਣੀ ਉਕਤ ਪੜ੍ਹਾਈ ਅਮਰੀਕਨ ਯੂਨੀਵਰਸਿਟੀ ਵੱਲੋਂ ਉਸ ਨੂੰ ਦਿੱਤੀ ਗਈ ਸਕਾਲਰਸ਼ਿਪ ਤੇ ਫੈਲੋਸ਼ਿਪ ਨਾਲ ਕੀਤੀ ਹੈ। ਮਨਦੀਪ ਨੇ ਆਪਣੀ ਪੀਐੱਚਡੀ ਦੀ ਪੜ੍ਹਾਈ ਦੇ ਸਫ਼ਰ ਦੌਰਾਨ ਮਿਲੇ ਸਹਿਯੋਗ ਲਈ ਆਪਣੇ ਸਲਾਹਕਾਰ ਡਾ. ਐਲਿਜ਼ਾਬੈਥ ਤੇ ਹੋਰਨਾਂ ਦਾ ਧੰਨਵਾਦ ਕੀਤਾ ਹੈ।

Advertisement

Advertisement