ਕੋਟਾ: ਨੀਟ ਦਾ ਨਤੀਜਾ ਆਉਣ ਬਾਅਦ 18 ਸਾਲਾ ਲੜਕੀ ਨੇ 9ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਜਾਨ ਦਿੱਤੀ
12:08 PM Jun 06, 2024 IST
Advertisement
ਕੋਟਾ (ਰਾਜਸਥਾਨ), 6 ਜੂਨ
ਕੌਮੀ ਯੋਗਤਾ -ਕਮ-ਦਾਖਲਾ ਟੈਸਟ-ਯੂਜੀ (ਐੱਨਈਈਟੀ-ਯੂਜੀ) ਦੇ ਨਤੀਜੇ ਐਲਾਨੇ ਜਾਣ ਤੋਂ ਇਕ ਦਿਨ ਬਾਅਦ ਕੋਟਾ ਵਿਚ 18 ਸਾਲਾ ਲੜਕੀ ਨੇ ਕਥਿਤ ਤੌਰ 'ਤੇ ਇਮਾਰਤ ਦੀ ਨੌਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਬਗੀਸ਼ਾ ਤਿਵਾੜੀ ਵਜੋਂ ਹੋਈ ਹੈ ਅਤੇ ਉਹ ਉਸੇ ਇਮਾਰਤ ਦੀ ਪੰਜਵੀਂ ਮੰਜ਼ਿਲ 'ਤੇ ਆਪਣੀ ਮਾਂ ਅਤੇ ਭਰਾ ਨਾਲ ਰਹਿੰਦੀ ਸੀ। ਬਗੀਸ਼ਾ ਤਿਵਾੜੀ ਮੂਲ ਰੂਪ ਤੋਂ ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਦੀ ਰਹਿਣ ਵਾਲੀ ਸੀ। ਉਹ ਕੋਟਾ ਦੇ ਕੋਚਿੰਗ ਸੰਸਥਾ ਵਿੱਚ ਨੀਟ-ਯੂਜੀਦੀ ਤਿਆਰੀ ਕਰ ਰਹੀ ਸੀ।
Advertisement
Advertisement