ਜਪਾਨੀ ਜਲ ਖੇਤਰ ’ਚ ਕੋਰਿਆਈ ਟੈਂਕਰ ਪਲਟਿਆ, 7 ਮੌਤਾਂ ਤੇ 3 ਲਾਪਤਾ
03:33 PM Mar 20, 2024 IST
Advertisement
ਟੋਕੀਓ, 20 ਮਾਰਚ
ਜਾਪਾਨ ਦੇ ਦੱਖਣ-ਪੱਛਮੀ ਟਾਪੂ ਕੋਲ ਦੱਖਣੀ ਕੋਰਿਆਈ ਟੈਂਕਰ ਦੇ ਪਾਣੀ ਵਿੱਚ ਪਲਟਣ ਕਾਰਨ ਚਾਲਕ ਦਲ ਦੇ ਸੱਤ ਮੈਂਬਰਾਂ ਦੀ ਮੌਤ ਹੋ ਗਈ। ਚਾਲਕ ਦਲ ਦਾ ਇੱਕ ਮੈਂਬਰ ਬਚ ਗਿਆ ਅਤੇ ਤਿੰਨ ਲਾਪਤਾ ਹਨ। ਕੋਸਟ ਗਾਰਡ ਨੇ ਕਿਹਾ ਕਿ ਕੀਓਯਾਂਗ ਸਨ ਰਸਾਇਣਕ ਟੈਂਕਰ ਦੇ ਮੁਸੀਬਤ ਵਿੱਚ ਹੋਣ ਦੀ ਸੂਚਨਾ ਦਿੱਤੀ ਗਈ ਸੀ। ਇਹ ਜਾਪਾਨ ਦੇ ਮੁਤਸੁਰਾ ਟਾਪੂ ਦੇ ਨੇੜੇ ਖਰਾਬ ਮੌਸਮ ਤੋਂ ਬਚਣ ਦੀ ਕੋਸ਼ਿਸ਼ ਵਿੱਚ ਇੱਕ ਪਾਸੇ ਵੱਲ ਉਲਟ ਰਿਹਾ ਸੀ, ਜਦੋਂ ਤੱਕ ਬਚਾਅ ਕਰਮਚਾਰੀ ਮੌਕੇ 'ਤੇ ਪਹੁੰਚੇ, ਉਦੋਂ ਤੱਕ ਟੈਂਕਰ ਪੂਰੀ ਤਰ੍ਹਾਂ ਪਲਟ ਚੁੱਕਾ ਸੀ।
Advertisement
Advertisement
Advertisement