For the best experience, open
https://m.punjabitribuneonline.com
on your mobile browser.
Advertisement

ਕੋਰੀਆ ਓਪਨ: ਸਾਤਵਿਕ-ਚਿਰਾਗ ਦੀ ਜੋੜੀ ਦੂਜੇ ਗੇੜ ’ਚ ਪਹੁੰਚੀ

06:50 AM Jul 19, 2023 IST
ਕੋਰੀਆ ਓਪਨ  ਸਾਤਵਿਕ ਚਿਰਾਗ ਦੀ ਜੋੜੀ ਦੂਜੇ ਗੇੜ ’ਚ ਪਹੁੰਚੀ
ਚਿਰਾਗ ਸ਼ੈੱਟੀ, ਸਾਤਵਿਕਸਾਈਰਾਜ
Advertisement

ਯੇਓਸੂ, 18 ਜੁਲਾਈ
ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਸਟਾਰ ਪੁਰਸ਼ ਡਬਲਜ਼ ਜੋੜੀ ਨੇ ਅੱਜ ਇੱਥੇ ਥਾਈਲੈਂਡ ਦੀ ਸੁਪਾਕ ਜੋਮਕੋਹ ਅਤੇ ਕਿਤਨਿੁਪੋਂਗ ਕੇਦਰੇਨ ਦੀ ਜੋੜੀ ਨੂੰ ਹਰਾ ਕੇ ਕੋਰੀਆ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ।
ਸਾਤਵਿਕ ਅਤੇ ਚਿਰਾਗ ਦੀ ਜੋੜੀ ਨੇ ਆਪਣੇ ਪਹਿਲੇ ਗੇੜ ਦੇ ਮੁਕਾਬਲੇ ਵਿੱਚ ਜੋਮਕੋਹ ਅਤੇ ਕੇਦਰੇਨ ਨੂੰ 21-16, 21-14 ਨਾਲ ਹਰਾਇਆ। ਉਧਰ ਐੱਮਆਰ ਅਰਜੁਨ ਦੀ ਪਿੱਠ ਦੀ ਸਮੱਸਿਆ ਕਾਰਨ ਅਰਜੁਨ ਅਤੇ ਧਰੁਵ ਕਪਿਲਾ ਦੀ ਜੋੜੀ ਨੂੰ ਮੈਚ ਦੇ ਅੱਧ ਵਿਚਾਲੇ ਹੀ ਹਟਣਾ ਪਿਆ। ਮੁਕਾਬਲੇ ’ਚੋਂ ਹਟਣ ਵੇਲੇ ਉਹ ਲਿਊ ਯੂ ਚੇਨ ਅਤੇ ਓ ਜ਼ੁਆਨ ਯੀ ਦੀ ਚੀਨੀ ਜੋੜੀ ਤੋਂ 5-6 ਨਾਲ ਪਿੱਛੇ ਚੱਲ ਰਹੇ ਸਨ। ਇਸੇ ਤਰ੍ਹਾਂ ਹਰਸ਼ਿਤ ਅਗਰਵਾਲ ਦੂਜੇ ਕੁਆਲੀਫਿਕੇਸ਼ਨ ਮੁਕਾਬਲੇ ਵਿੱਚ ਕੋਰੀਆ ਦੇ ਚੋਈ ਪੀ. ਗੈਂਗ ਤੋਂ 15-21, 21-10, 10-21 ਨਾਲ ਮਿਲੀ ਹਾਰ ਕਾਰਨ ਮੁੱਖ ਡਰਾਅ ਵਿੱਚ ਜਗ੍ਹਾ ਨਹੀਂ ਬਣਾ ਸਕਿਆ। ਪਹਿਲੇ ਮੁਕਾਬਲੇ ਵਿੱਚ ਉਸ ਨੇ ਮਲੇਸ਼ੀਆ ਦੇ ਟੇਨ ਜੀਆ ਜੀ ਨੂੰ ਹਰਾਇਆ ਸੀ। ਇਕ ਹੋਰ ਭਾਰਤੀ ਖਿਡਾਰੀ ਸ਼ਾਸ਼ਵਤ ਦਲਾਲ ਨੂੰ ਵੀ ਪਹਿਲੇ ਗੇੜ ’ਚ ਕੋਰੀਆ ਦੇ ਜਿਓਂਗ ਮਨਿ ਸਿਓਨ ਤੋਂ 14-21, 17-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। -ਪੀਟੀਆਈ
ਸਾਤਵਿਕ ਨੇ ਸਭ ਤੋਂ ਤੇਜ਼ ਬੈਡਮਿੰਟਨ ‘ਹਿੱਟ’ ਦਾ ਗਿੰਨੀਜ਼ ਵਿਸ਼ਵ ਰਿਕਾਰਡ ਬਣਾਇਆ
ਸੋਕਾ (ਜਾਪਾਨ): ਭਾਰਤ ਦੇ ਸਟਾਰ ਖਿਡਾਰੀ ਸਾਤਵਿਕਸਾਈਰਾਜ ਰੰਕੀਰੈੱਡੀ ਨੇ 565 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਦੇ ਸਮੈਸ਼ ਨਾਲ ਬੈਡਮਿੰਟਨ ਵਿੱਚ ਕਿਸੇ ਪੁਰਸ਼ ਖਿਡਾਰੀ ਵੱਲੋਂ ਸਭ ਤੋਂ ਤੇਜ਼ ‘ਹਿੱਟ’ ਦਾ ਗਿੰਨੀਜ਼ ਵਰਲਡ ਰਿਕਾਰਡ ਬਣਾਇਆ ਹੈ। ਉਸ ਨੇ ਮਈ 2013 ਵਿੱਚ ਮਲੇਸ਼ੀਆ ਦੇ ਟੇਨ ਬੂਨ ਹਿਓਂਗ ਵੱਲੋਂ ਬਣਾਏ ਗਏ 493 ਕਿਲੋਮੀਟਰ ਪ੍ਰਤੀ ਘੰਟਾ ਦੇ ਇੱਕ ਦਹਾਕੇ ਪੁਰਾਣੇ ਰਿਕਾਰਡ ਨੂੰ ਤੋੜਿਆ। ਸਾਤਵਿਕ ਦਾ ਸਮੈਸ਼ ਕਿਸੇ ਫਾਰਮੂਲਾ ਵਨ ਕਾਰ ਵੱਲੋਂ ਹਾਸਲ ਕੀਤੀ ਗਈ 372.6 ਕਿਲੋਮੀਟਰ ਪ੍ਰਤੀ ਘੰਟਾ ਦੀ ਸਭ ਤੋਂ ਤੇਜ਼ ਰਫਤਾਰ ਨਾਲੋਂ ਵੀ ਤੇਜ਼ ਸੀ। ਮਹਿਲਾ ਵਰਗ ’ਚ ਸਭ ਤੋਂ ਤੇਜ਼ ਬੈਡਮਿੰਟਨ ‘ਹਿੱਟ’ ਦਾ ਰਿਕਾਰਡ ਮਲੇਸ਼ੀਆ ਦੀ ਟੇਨ ਪੇਅਰਲੀ ਦੇ ਨਾਮ ਹੈ, ਜਿਸ ਨੇ 438 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਸ਼ਾਟ ਮਾਰੀ ਸੀ। ਸਾਤਵਿਕ ਨੇ ਇਹ ਰਿਕਾਰਡ 14 ਅਪਰੈਲ ਨੂੰ ਬਣਾਇਆ ਸੀ। ਗਿੰਨੀਜ਼ ਵਰਲਡ ਰਿਕਾਰਡ ਦੇ ਅਧਿਕਾਰਤ ਜੱਜਾਂ ਨੇ ਇਸ ਦੀ ਪੁਸ਼ਟੀ ਕੀਤੀ। -ਪੀਟੀਆਈ

Advertisement

Advertisement
Tags :
Author Image

joginder kumar

View all posts

Advertisement
Advertisement
×