ਕੋਲਕਾਤਾ: ਮੋਦੀ ਨੇ ਦੇਸ਼ ਦੀ ਪਹਿਲੀ ਅੰਡਰਵਾਟਰ ਮੈਟਰੋ ਦਾ ਉਦਘਾਟਨ ਕੀਤਾ ਤੇ ਰੇਲ ਦੀ ਕੀਤੀ ਸਵਾਰੀ
12:13 PM Mar 06, 2024 IST
Advertisement
ਕੋਲਕਾਤਾ, 6 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਥੇ ਦੇਸ਼ ਦੀ ਪਹਿਲੀ ਅੰਡਰਵਾਟਰ(ਪਾਣੀ ਹੇਠ) ਮੈਟਰੋ ਲਾਈਨ ਸਮੇਤ ਦੇਸ਼ ਵਿੱਚ ਕਈ ਮੈਟਰੋ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਸ੍ਰੀ ਮੋਦੀ ਨੇ 4,965 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਕੋਲਕਾਤਾ ਮੈਟਰੋ ਦੇ ਈਸਟ ਵੈਸਟ ਕੋਰੀਡੋਰ ਦੇ ਹਾਵੜਾ ਮੈਦਾਨ-ਐਸਪਲੇਨੇਡ ਸੈਕਸ਼ਨ ਦਾ ਉਦਘਾਟਨ ਕੀਤਾ, ਜੋ ਕਿਸੇ ਵੱਡੀ ਨਦੀ ਦੇ ਹੇਠਾਂ ਦੇਸ਼ ਦੀ ਪਹਿਲੀ ਟਰਾਂਸਪੋਰਟ ਸੁਰੰਗ ਹੈ। ਇਸ ਸੈਕਸ਼ਨ ’ਚ ਬਣਿਆ ਹਾਵੜਾ ਮੈਟਰੋ ਸਟੇਸ਼ਨ ਵੀ ਦੇਸ਼ ਦਾ ਸਭ ਤੋਂ ਡੂੰਘਾ ਸਟੇਸ਼ਨ ਹੋਵੇਗਾ। ਉਦਘਾਟਨੀ ਪ੍ਰੋਗਰਾਮ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸਕੂਲੀ ਵਿਦਿਆਰਥੀਆਂ ਨਾਲ ਐਸਪਲੇਨੇਡ ਤੋਂ ਹਾਵੜਾ ਮੈਦਾਨ ਤੱਕ ਮੈਟਰੋ ਰਾਹੀਂ ਯਾਤਰਾ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਸੁਰੰਗ ਦਾ ਅੰਡਰ-ਰਿਵਰ ਸੈਕਸ਼ਨ 520 ਮੀਟਰ ਲੰਬਾ ਹੈ ਅਤੇ ਟਰੇਨ ਨੂੰ ਇਸ ਨੂੰ ਪਾਰ ਕਰਨ 'ਚ ਲਗਪਗ 45 ਸੈਕਿੰਡ ਲੱਗਣਗੇ।
Advertisement
Advertisement
Advertisement