For the best experience, open
https://m.punjabitribuneonline.com
on your mobile browser.
Advertisement

ਕੋਲਕਾਤਾ ਕਾਂਡ: ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਜਵਾਹਰ ਸਿਰਕਾਰ ਵੱਲੋਂ ਰਾਜ ਸਭਾ ਦੀ ਮੈਂਬਰੀ ਤੇ ਰਾਜਨੀਤੀ ਛੱਡਣ ਦਾ ਐਲਾਨ

03:32 PM Sep 08, 2024 IST
ਕੋਲਕਾਤਾ ਕਾਂਡ  ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਜਵਾਹਰ ਸਿਰਕਾਰ ਵੱਲੋਂ ਰਾਜ ਸਭਾ ਦੀ ਮੈਂਬਰੀ ਤੇ ਰਾਜਨੀਤੀ ਛੱਡਣ ਦਾ ਐਲਾਨ
Advertisement

ਕੋਲਕਾਤਾ, 8 ਸਤੰਬਰ
ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਸੰਸਦ ਮੈਂਬਰ ਜਵਾਹਰ ਸਿਰਕਾਰ ਨੇ ਅੱਜ ਪਾਰਟੀ ਪ੍ਰਧਾਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਪੱਤਰ ਲਿਖ ਕੇ ਕਿਹਾ ਕਿ ਉਨ੍ਹਾਂ ਨੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਅਤੇ ਰਾਜਨੀਤੀ ਛੱਡਣ ਦਾ ਫੈਸਲਾ ਕੀਤਾ ਹੈ। ਸੇਵਾਮੁਕਤ ਆਈਏਐੱਸ ਅਧਿਕਾਰੀ ਜਵਾਹਰ ਸਰਕਾਰ ਨੇ ਦਾਅਵਾ ਕੀਤਾ ਕਿ ਕੁਝ ਪਾਰਟੀ ਆਗੂਆਂ ਦਾ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣਾ ਅਤੇ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਾ ਹੋਣਾ ਉਨ੍ਹਾਂ ਦੇ ਫ਼ੈਸਲੇ ਦਾ ਇੱਕ ਮੁੱਖ ਕਾਰਨ ਹੈ। ਸਿਰਕਾਰ ਨੇ ਪੱਤਰ ਵਿੱਚ ਕਿਹਾ, “ਆਰ.ਜੀ. ਕਰ ਹਸਪਤਾਲ ’ਚ ਵਾਪਰੀ ਭਿਆਨਕ ਘਟਨਾ (ਇੱਕ ਟ੍ਰੇਨੀ ਡਾਕਟਰ ਨਾਲ ਕਥਿਤ ਜਬਰ-ਜਨਾਹ ਤੇ ਕਤਲ) ਤੋਂ ਬਾਅਦ, ਮੈਂ ਇੱਕ ਮਹੀਨੇ ਤੱਕ ਸਬਰ ਕੀਤਾ ਅਤੇ ਉਮੀਦ ਕਰ ਰਿਹਾ ਸੀ ਕਿ ਤੁਸੀਂ (ਮਮਤਾ ਬੈਨਰਜੀ) ਆਪਣੇ ਪੁਰਾਣੇ ਅੰਦਾਜ਼ ਵਿੱਚ ਅੰਦੋਲਨ ਦਾ ਸਮਰਥਨ ਕਰੋਗੇ। ਜੂਨੀਅਰ ਡਾਕਟਰਾਂ ਨਾਲ ਸਿੱਧੀ ਗੱਲ ਕਰਨਗੇ। ਪਰ ਅਜਿਹਾ ਨਹੀਂ ਹੋਇਆ ਅਤੇ ਸਰਕਾਰ ਹੁਣ ਜੋ ਵੀ ਦੰਡਕਾਰੀ ਕਦਮ ਚੁੱਕ ਰਹੀ ਹੈ, ਉਹ ਨਾਕਾਫ਼ੀ ਹਨ ਤੇ ਇਹ ਬਹੁਤ ਦੇਰੀ ਨਾਲ ਚੁੱਕੇ ਜਾ ਰਹੇ ਹਨ।’’ -ਪੀਟੀਆਈ

Advertisement
Advertisement
Author Image

Advertisement