For the best experience, open
https://m.punjabitribuneonline.com
on your mobile browser.
Advertisement

ਕੋਲਕਾਤਾ ਕਾਂਡ: ਵਿਦਿਆਰਥੀ ਆਗੂ ਲਹਿੜੀ ਪੁਲੀਸ ਹਿਰਾਸਤ ’ਚੋਂ ਰਿਹਾਅ

07:23 AM Sep 01, 2024 IST
ਕੋਲਕਾਤਾ ਕਾਂਡ  ਵਿਦਿਆਰਥੀ ਆਗੂ ਲਹਿੜੀ ਪੁਲੀਸ ਹਿਰਾਸਤ ’ਚੋਂ ਰਿਹਾਅ
Advertisement

ਕੋਲਾਕਾਤਾ: ਕੋਲਕਾਤਾ ਪੁਲੀਸ ਨੇ ਅੱਜ ਪੱਛਮੀ ਬੰਗ ਛਾਤਰ ਸਮਾਜ ਦੇ ਆਗੂ ਸਾਇਨ ਲਹਿੜੀ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਪੁਲੀਸ ਨੇ ਦਾਅਵਾ ਕੀਤਾ ਸੀ ਕਿ ਉਹ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ’ਚ ਮਹਿਲਾ ਡਾਕਟਰ ਨਾਲ ਜਬਰ ਜਨਾਹ ਤੇ ਹੱਤਿਆ ਦੇ ਵਿਰੋਧ ’ਚ 27 ਅਗਸਤ ਨੂੰ ਪੱਛਮੀ ਬੰਗਾਲ ਸਕੱਤਰੇਤ ਵੱਲ ਕੀਤੇ ਗਏ ਮਾਰਚ ਦੇ ਪ੍ਰਬੰਧਕਾਂ ’ਚੋਂ ਇੱਕ ਸੀ। ਲਹਿੜੀ ਦੀ ਮਾਂ ਅੰਜਲੀ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਕਲਕੱਤਾ ਹਾਈ ਕੋਰਟ ਨੇ ਬੀਤੇ ਦਿਨ ਉਸ ਨੂੰ ਅੱਜ ਬਾਅਦ ਦੁਪਹਿਰ ਦੋ ਵਜੇ ਤੱਕ ਪੁਲੀਸ ਹਿਰਾਸਤ ’ਚੋਂ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ। ਅੰਜਲੀ ਨੇ ਆਪਣੀ ਪਟੀਸ਼ਨ ’ਚ ਪੁੱਤਰ ਖ਼ਿਲਾਫ਼ ਕਾਰਵਾਈ ਰੱਦ ਕਰਨ ਤੇ ਉਸ ਨੂੰ ਜ਼ਮਾਨਤ ਦੇਣ ਦੀ ਮੰਗ ਕੀਤੀ ਸੀ। ਇਸੇ ਦੌਰਾਨ ਕੋਲਕਾਤਾ ਘਟਨਾ ਦੇ ਰੋਸ ਵਜੋਂ ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਨੇ ਅੱਜ ਰੋਸ ਮਾਰਚ ਕੀਤਾ ਤੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਜ਼ਾ ਦੇਣ ਦੀ ਮੰਗ ਕੀਤੀ। ਗਾਇਕਾ ਸ਼੍ਰੇਆ ਘੋਸ਼ਾਲ ਨੇ ਵੀ ਘਟਨਾ ਦੇ ਰੋਸ ਵਜੋਂ ਕੋਲਕਾਤਾ ’ਚ ਹੋਣ ਵਾਲਾ ਆਪਣਾ ਸੰਗੀਤਕ ਸਮਾਗਮ ਮੁਲਤਵੀ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਮਹਿਲਾ ਡਾਕਟਰ ਨਾਲ ਵਾਪਰੀ ਘਟਨਾ ਤੋਂ ਬਹੁਤ ਦੁਖੀ ਹੈ। ਦੂਜੇ ਪਾਸੇ ਕੋਲਕਾਤਾ ਪੁਲੀਸ ਨੇ ਇੱਕ ਵਾਲੰਟੀਅਰ ਨੂੰ ਪ੍ਰਦਰਸ਼ਨ ਵਾਲੇ ਇਲਾਕੇ ਅੰਦਰ ਮੋਟਰਸਾਈਕਲ ’ਤੇ ਦਾਖਲ ਹੋਣ ਤੇ ਰਬਿੰਦਰ ਭਾਰਤੀ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਨੂੰ ਜ਼ਖ਼ਮੀ ਕਰਨ ਦੇ ਦੋਸ਼ ਹੇਠ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਦੇਰ ਰਾਤ ਦੋ ਵਜੇ ਦੇ ਕਰੀਬ ਵਾਪਰੀ ਜਦੋਂ ਲੋਕ ਟਰੇਨੀ ਡਾਕਟਰ ਦੀ ਹੱਤਿਆ ਦੇ ਰੋਸ ਵਜੋਂ ਮੁਜ਼ਾਹਰਾ ਕਰ ਰਹੇ ਸਨ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement