For the best experience, open
https://m.punjabitribuneonline.com
on your mobile browser.
Advertisement

ਕੋਲਕਾਤਾ ਕਾਂਡ: ਪੀੜਤਾ ਲਈ ਨਿਆਂ ਦੀ ਮੰਗ ਨੂੰ ਲੈ ਕੇ ਰੈਲੀਆਂ ਤੇ ਪ੍ਰਦਰਸ਼ਨ

07:12 AM Sep 02, 2024 IST
ਕੋਲਕਾਤਾ ਕਾਂਡ  ਪੀੜਤਾ ਲਈ ਨਿਆਂ ਦੀ ਮੰਗ ਨੂੰ ਲੈ ਕੇ ਰੈਲੀਆਂ ਤੇ ਪ੍ਰਦਰਸ਼ਨ
ਕੋਲਾਕਾਤਾ ਵਿਚ ਰਾਮਕ੍ਰਿਸ਼ਨ ਮਿਸ਼ਨ ਦੇ ਐਲੂਮਨੀ ਰੋਸ ਮੁਜ਼ਾਹਰੇ ਦੌਰਾਨ ਸ਼ੰਖ ਵਜਾ ਕੇ ਜੂਨੀਅਰ ਮਹਿਲਾ ਡਾਕਟਰ ਲਈ ਇਨਸਾਫ਼ ਦੀ ਮੰਗ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਕੋਲਕਾਤਾ, 1 ਸਤੰਬਰ
ਇੱਥੇ ਪਿਛਲੇ ਮਹੀਨੇ ਆਰ ਜੀ ਕਰ ਹਸਪਤਾਲ ਵਿੱਚ ਹੋਏ ਜਬਰ-ਜਨਾਹ ਤੇ ਹੱਤਿਆ ਕਾਂਡ ਦੀ ਪੀੜਤਾ ਟਰੇਨੀ ਡਾਕਟਰ ਲਈ ਨਿਆਂ ਦੀ ਮੰਗ ਨੂੰ ਲੈ ਕੇ ਰੈਲੀਆਂ ਤੇ ਪ੍ਰਦਰਸ਼ਨ ਹੋਏ। ਇਨ੍ਹਾਂ ਪ੍ਰਦਰਸ਼ਨਾਂ ਵਿੱਚ ਫਿਲਮ ਨਿਰਦੇਸ਼ਕ ਅਪਰਨਾ ਸੇਨ ਤੇ ਬੰਗਾਲੀ ਫਿਲਮ ਇੰਡਸਟਰੀ ਦੀਆਂ ਹੋਰ ਮਸ਼ਹੂਰ ਸ਼ਖਸੀਅਤਾਂ ਤੋਂ ਇਲਾਵਾ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ।
ਇਸ ਦੌਰਾਨ ‘ਮਹਾ ਮਿਛਿਲ’ ਤੋਂ ਇਲਾਵਾ ਸ਼ਹਿਰ ਵਿੱਚ ਹੋਰ ਵੱਖ-ਵੱਖ ਥਾਵਾਂ ’ਤੇ ਦੋ ਹੋਰ ਰੈਲੀਆਂ ਹੋਈਆਂ ਜਦਕਿ ਇਕ ਰੈਲੀ ਰਾਮਾਕ੍ਰਿਸ਼ਨਾ ਮਿਸ਼ਨ ਦੇ ਪ੍ਰਬੰਧ ਵਾਲੀਆਂ ਸਿੱਖਿਆ ਸੰਸਥਾਵਾਂ ’ਚੋਂ ਪੜ੍ਹ ਕੇ ਗਏ ਵਿਦਿਆਰਥੀਆਂ ਨੇ ਕੀਤੀ। ਇਸ ਰੈਲੀ ਵਿੱਚ ਇਨ੍ਹਾਂ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਮਸ਼ਹੂਰ ਕਾਨਵੈਂਟ ਸਕੂਲ ਦੇ ਸਾਬਕਾ ਵਿਦਿਆਰਥੀ ਵੀ ਸ਼ਾਮਲ ਸਨ। ਉਨ੍ਹਾਂ ਵੱਲੋਂ ਪੀੜਤਾ ਟਰੇਨੀ ਡਾਕਟਰ ਲਈ ਨਿਆਂ ਦੀ ਮੰਗ ਕੀਤੀ ਜਾ ਰਹੀ ਸੀ।
ਇਸੇ ਤਰ੍ਹਾਂ ਕਾਲਜ ਸਕੁਐਰ ਵਿੱਚ ਹੋਈ ਇਕ ਮੈਗਾ ਰੈਲੀ ਵਿੱਚ ਅਪਰਨਾ ਸੇਨ ਦੇ ਨਾਲ ਹੋਰ ਕਲਾਕਾਰ ਜਿਵੇਂ ਕਿ ਸਵਾਸਤਿਕ ਮੁਖਰਜੀ, ਸੁਦਿਪਤਾ ਚਕਰਬਰਤੀ, ਚੈਤੀ ਘੋਸ਼ਾਲ, ਸੋਹਿਨੀ ਸਰਕਾਰ ਆਦਿ ਸ਼ਾਮਲ ਸਨ। ਇਨ੍ਹਾਂ ਵੱਲੋਂ ਕੇਂਦਰੀ ਐਵੇਨਿਊ ਵਿੱਚ ਮਾਰਚ ਕੀਤਾ ਗਿਆ। ਇਸੇ ਤਰ੍ਹਾਂ ਸੇਂਟ ਡਾਇਕੈਸਨ ਗਰਲਜ਼ ਹਾਇਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਵੀ ਰੈਲੀ ਕੀਤੀ।
ਇਸ ਦੌਰਾਨ ਤ੍ਰਿਣਮੂਲ ਕਾਂਗਰਸ ਦੀਆਂ ਮਹਿਲਾ ਮੈਂਬਰਾਂ ਨੇ ਵੀ ਵੱਖ-ਵੱਖ ਥਾਈ ਪ੍ਰਦਰਸ਼ਨ ਕੀਤੇ। ਉਹ ਬਲਾਤਕਾਰ ਦੇ ਦੋਸ਼ੀਆਂ ਲਈ ਮੌਤ ਦੀ ਸਜ਼ਾ ਯਕੀਨੀ ਬਣਾਉਣ ਦੀ ਮੰਗ ਕਰ ਰਹੀਆਂ ਸਨ। ਇਸੇ ਤਰ੍ਹਾਂ ਭਾਜਪਾ ਦਾ ਧਰਨਾ ਵੀ ਜਾਰੀ ਰਿਹਾ ਜੋ ਕਿ 29 ਅਗਸਤ ਤੋਂ ਐਸਤਲਾਨੇਡ ਵਿੱਚ ਡੋਰਿਨਾ ਕ੍ਰਾਸਿੰਗ ’ਚ ਚੱਲ ਰਿਹਾ ਹੈ। -ਪੀਟੀਆਈ

Advertisement

ਢਾਕਾ ਹਸਪਤਾਲ ’ਤੇ ਹਮਲੇ ਦੇ ਵਿਰੋਧ ਵਜੋਂ ਬੰਗਲਾਦੇਸ਼ੀ ਡਾਕਟਰ ਹੜਤਾਲ ’ਤੇ

ਢਾਕਾ: ਢਾਕਾ ਮੈਡੀਕਲ ਕਾਲਜ ਤੇ ਹਸਪਤਾਲ (ਡੀਐੱਮਸੀਐੱਚ) ਵਿੱਚ ਲਾਪ੍ਰਵਾਹੀ ਦੇ ਦੋਸ਼ ਤਹਿਤ ਮੈਡੀਕਲ ਅਮਲੇ ’ਤੇ ਕੀਤੇ ਗਏ ਹਮਲੇ ਦੇ ਨਤੀਜੇ ਵਜੋਂ ਲੰਘੀ ਰਾਤ ਇਕ ਵਿਦਿਆਰਥੀ ਦੀ ਹੋਈ ਮੌਤ ਦੇ ਵਿਰੋਧ ਵਜੋਂ ਬੰਗਲਾਦੇਸ਼ ਵਿੱਚ ਡਾਕਟਰਾਂ ਨੇ ਦੇਸ਼ ਪੱਧਰੀ ਹੜਤਾਲ ਦਾ ਐਲਾਨ ਕਰ ਦਿੱਤਾ ਹੈ। ਪ੍ਰਦਰਸ਼ਨਕਾਰੀ ਡਾਕਟਰਾਂ ਦੀ ਮੰਗ ਹੈ ਕਿ ਹਮਲਾ ਕਰਨ ਵਾਲੇ ਅਪਰਾਧੀਆਂ ਖ਼ਿਲਾਫ਼ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਕੰਮ ਵਾਲੀਆਂ ਥਾਵਾਂ ’ਤੇ ਅਮਲੇ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। -ਪੀਟੀਆਈ

Advertisement

Advertisement
Author Image

Advertisement