ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੋਲਕਾਤਾ ਕਾਂਡ: ਡਾਕਟਰਾਂ ਤੇ ਨਰਸਾਂ ਵੱਲੋਂ ਰੋਸ ਮਾਰਚ

08:04 AM Aug 30, 2024 IST
ਫਿਲਾਡੈਲਫੀਆ ਮਿਸ਼ਨ ਹਸਪਤਾਲ ਦੀਆਂ ਨਰਸਾਂ ਅਤੇ ਡਾਕਟਰ ਰੋਸ ਮਾਰਚ ਕਰਦੇ ਹੋਏ।

ਰਤਨ ਸਿੰਘ ਢਿੱਲੋਂ
ਅੰਬਾਲਾ, 29 ਅਗਸਤ
ਕੋਲਕਾਤਾ ਵਿੱਚ ਇੱਕ ਮਹਿਲਾ ਡਾਕਟਰ ਦੇ ਬਲਾਤਕਾਰ ਤੇ ਕਤਲ ਤੋਂ ਗੁੱਸੇ ਵਿੱਚ ਆਏ ਫਿਲਾਡੈਲਫੀਆ ਹਸਪਤਾਲ ਅੰਬਾਲਾ ਸ਼ਹਿਰ ਦੇ ਸਟਾਫ ਅਤੇ ਨਰਸਿੰਗ ਵਿਦਿਆਰਥੀਆਂ ਦੇ ਨਾਲ ਪੈਦਲ ਮਾਰਚ ਕੱਢਿਆ ਤੇ ਔਰਤਾਂ ਨਾਲ ਛੇੜਛਾੜ ਅਤੇ ਜਿਨਸੀ ਸ਼ੋਸ਼ਣ ਦੇ ਵੱਧ ਰਹੇ ਮਾਮਲਿਆਂ ਖਿ਼ਲਾਫ਼ ਰੋਸ ਜ਼ਾਹਿਰ ਕੀਤਾ। ਬਾਅਦ ਦੁਪਹਿਰ 3 ਵਜੇ ਆਪਣੇ ਹੱਥਾਂ ਵਿੱਚ ਨਾਅਰਿਆਂ ਵਾਲੀਆਂ ਤਖ਼ਤੀਆਂ ਲੈ ਕੇ ਵਿਦਿਆਰਥਣਾਂ ਅਤੇ ਡਾਕਟਰਾਂ ਨੇ ਮਿਸ਼ਨ ਹਸਪਤਾਲ ਦੇ ਸਟਾਫ਼ ਦੇ ਨਾਲ ਮਿਕਸੀ ਚੌਕ ਪਹੁੰਚ ਕੇ ਸਰਕਾਰ ਤੋਂ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਵਿਦਿਆਰਥੀਆਂ ਨੇ ਕੋਲਕਾਤਾ ਦੀ ਜਬਰ-ਜਨਾਹ ਪੀੜਤ ਮਰਹੂਮ ਡਾਕਟਰ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਮਿਸ਼ਨ ਹਸਪਤਾਲ ਦੇ ਡਾਇਰੈਕਟਰ ਡਾ. ਸੁਨੀਲ ਸਾਦਿਕ ਨੇ ਕਿਹਾ ਕਿ ਲੜਕੀਆਂ ਦੇ ਕੱਪੜਿਆਂ ’ਤੇ ਭੱਦੀਆਂ ਟਿੱਪਣੀਆਂ ਕਰਕੇ ਲੋਕ ਹੱਸਦੇ ਹਨ ਅਤੇ ਇਹ ਸਭ ਰੁਕਣਾ ਚਾਹੀਦਾ ਹੈ। ਜੇਕਰ ਪੁੱਤਰਾਂ ਨੂੰ ਚੰਗੇ ਸੰਸਕਾਰ ਦਿੱਤੇ ਜਾਣ ਤਾਂ ਲੜਕੀਆਂ ਸੁਰੱਖਿਅਤ ਰਹਿ ਸਕਦੀਆਂ ਹਨ। ਇਸ ਮੌਕੇ ਹਸਪਤਾਲ ਦੇ ਨਰਸਿੰਗ ਕਾਲਜ ਦੇ ਕਾਰਜਕਾਰੀ ਅਧਿਕਾਰੀ ਪ੍ਰੋਫੈਸਰ ਸ਼ਮੀਮ ਸਾਗਰ, ਪ੍ਰਸ਼ਾਸਨਿਕ ਅਧਿਕਾਰੀ ਅਮਿਤ ਕਪੂਰ, ਡਾ. ਕਿਰਨ ਚੰਨਣ ਮੌਜੂਦ ਸਨ।

Advertisement

Advertisement