For the best experience, open
https://m.punjabitribuneonline.com
on your mobile browser.
Advertisement

ਕੋਲਕਾਤਾ ਕਾਂਡ: ਜੂਨੀਅਰ ਡਾਕਟਰਾਂ ਦਾ ਧਰਨਾ ਜਾਰੀ

08:05 AM Oct 06, 2024 IST
ਕੋਲਕਾਤਾ ਕਾਂਡ  ਜੂਨੀਅਰ ਡਾਕਟਰਾਂ ਦਾ ਧਰਨਾ ਜਾਰੀ
ਜੂਨੀਅਰ ਡਾਕਟਰਾਂ ਦੀ ਹੜਤਾਲ ਦਰਮਿਆਨ ਇੱਕ ਮਰੀਜ਼ ਦੀ ਮਦਦ ਕਰਦੇ ਹੋਏ ਪੁਲੀਸ ਮੁਲਾਜ਼ਮ। -ਫੋਟੋ: ਪੀਟੀਆਈ
Advertisement

ਕੋਲਕਾਤਾ, 5 ਅਕਤੂਬਰ
ਜੂਨੀਅਰ ਡਾਕਟਰਾਂ ਨੇ ਸਰਕਾਰੀ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ’ਚ ਟਰੇਨੀ ਡਾਕਟਰ ਨਾਲ ਕਥਿਤ ਜਬਰ ਜਨਾਹ ਮਗਰੋਂ ਉਸ ਦੀ ਹੱਤਿਆ ਦੇ ਰੋਸ ਵਜੋਂ ਜਾਰੀ ‘ਮੁਕੰਮਲ ਕੰਮ ਬੰਦ’ ਅੰਦੋਲਨ ਵਾਪਸ ਲੈਣ ਦੇ ਬਾਵਜੂਦ ਅੱਜ ਮੱਧ ਕੋਲਕਾਤਾ ’ਚ ਆਪਣਾ ਧਰਨਾ ਜਾਰੀ ਰੱਖਿਆ। ਡਾਕਟਰਾਂ ਨੇ ਦੋਸ਼ ਲਾਇਆ ਕਿ ਪੀੜਤਾ ਨੂੰ ਨਿਆਂ ਦਿਵਾਉਣ ਦੀ ਮੰਗ ਨੂੰ ਲੈ ਕੇ ਬੀਤੇ ਦਿਨ ਕੱਢੀ ਗਈ ਉਨ੍ਹਾਂ ਦੀ ਰੈਲੀ ਦੌਰਾਨ ਪੁਲੀਸ ਨੇ ਕੁਝ ਪ੍ਰਦਰਸ਼ਨਕਾਰੀਆਂ ’ਤੇ ਲਾਠੀਚਾਰਜ ਕੀਤਾ ਸੀ।
ਪੁਲੀਸ ਵੱਲੋਂ ਕੀਤੇ ਗਏ ਲਾਠੀਚਾਰਜ ਦੇ ਵਿਰੋਧ ’ਚ ਕੁਝ ਜੂਨੀਅਰ ਡਾਕਟਰ ਮੀਂਹ ਦਰਮਿਆਨ ਇੱਕ ਹੱਥ ’ਚ ਛਤਰੀ ਫੜੀ ਦਿਖਾਈ ਦਿੱਤੇ ਜਦਕਿ ਕੁਝ ਤਰਪਾਲ ਹੇਠਾਂ ਖੜ੍ਹੇ ਹੋਏ ਸਨ। ਜੂਨੀਅਰ ਡਾਕਟਰਾਂ ਨੇ ਲੰਘੀ ਰਾਤ ਮੁਕੰਮਲ ਕੰਮ ਬੰਦ ਦਾ ਸੱਦਾ ਵਾਪਸ ਲੈਂਦਿਆਂ ਚਿਤਾਵਨੀ ਦਿੱਤੀ ਸੀ ਕਿ ਜੇ ਪੱਛਮੀ ਬੰਗਾਲ ਸਰਕਾਰ 24 ਘੰਟੇ ਅੰਦਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਉਹ ਮਰਨ ਵਰਤ ਸ਼ੁਰੂ ਕਰਨਗੇ।
ਜੂਨੀਅਰ ਡਾਕਟਰਾਂ ਦੇ ਨੁਮਾਇੰਦੇ ਦੇਬਾਸ਼ੀਸ਼ ਹਲਦਰ ਨੇ ਕਿਹਾ, ‘ਜਦੋਂ ਤੁਸੀਂ ਕਿਸੇ ਅਹਿਮ ਮੁੱਦੇ ਲਈ ਲੜਦੇ ਹੋ ਤਾਂ ਇਹ ਉਮੀਦ ਨਹੀਂ ਕਰ ਸਕਦੇ ਕਿ ਚੀਜ਼ਾਂ ਆਸਾਨ ਹੋਣਗੀਆਂ। ਸਾਨੂੰ ਸੂਬਾ ਸਰਕਾਰ ਤੋਂ ਬਿਹਤਰ ਵਿਹਾਰ ਦੀ ਆਸ ਸੀ। ਪੁਲੀਸ ਨੇ ਬੇਵਜ੍ਹਾ ਲਾਠੀਚਾਰਜ ਕੀਤਾ ਅਤੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ। ਉਨ੍ਹਾਂ ਨੂੰ ਇਸ ਲਈ ਮੁਆਫੀ ਮੰਗਣੀ ਚਾਹੀਦੀ ਹੈ।’ ਉਨ੍ਹਾਂ ਕਿਹਾ ਕਿ ਜਦੋਂ ਤੱਕ ਮੁਆਫੀ ਨਹੀਂ ਮੰਗੀ ਜਾਂਦੀ ਉਹ ਧਰਨਾ ਖਤਮ ਨਹੀਂ ਕਰਨਗੇ। ਆਰਜੀ ਕਰ ਮੈਡੀਕਲ ਕਾਲਜ ਦੇ ਡਾਕਟਰ ਤੇ ਵੱਖ ਵੱਖ ਹਸਪਤਾਲਾਂ ਤੋਂ ਉਨ੍ਹਾਂ ਦੇ ਸਾਥੀ ਵੀ ਰੋਸ ਮੁਜ਼ਾਹਰੇ ’ਚ ਸ਼ਾਮਲ ਹੋਏ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement