For the best experience, open
https://m.punjabitribuneonline.com
on your mobile browser.
Advertisement

ਕੋਲਕਾਤਾ ਕਾਂਡ: ਡਾਕਟਰਾਂ ਨੇ ਹੜਤਾਲੀ ਟੈਂਟਾਂ ’ਚ ਕੀਤਾ ਮਰੀਜ਼ਾਂ ਦਾ ਇਲਾਜ

08:36 AM Aug 21, 2024 IST
ਕੋਲਕਾਤਾ ਕਾਂਡ  ਡਾਕਟਰਾਂ ਨੇ ਹੜਤਾਲੀ ਟੈਂਟਾਂ ’ਚ ਕੀਤਾ ਮਰੀਜ਼ਾਂ ਦਾ ਇਲਾਜ
ਚੰਡੀਗੜ੍ਹ ਵਿੱਚ ਮੰਗਲਵਾਰ ਨੂੰ ਪੀਜੀਆਈ ਦੇ ਰੈਜ਼ੀਡੈਂਟ ਡਾਕਟਰ ਧਰਨੇ ਵਿਚ ਇਕ ਬੱਚੇ ਦਾ ਚੈੱਕਅਪ ਕਰਦੇ ਹੋਏ। -ਫੋਟੋ: ਪ੍ਰਦੀਪ ਤਿਵਾੜੀ
Advertisement

ਕੁਲਦੀਪ ਸਿੰਘ
ਚੰਡੀਗੜ੍ਹ, 20 ਅਗਸਤ
ਕੋਲਕਾਤਾ ਦੇ ਮੈਡੀਕਲ ਕਾਲਜ ਵਿੱਚ ਟਰੇਨੀ ਡਾਕਟਰ ਦੀ ਜਬਰ-ਜਨਾਹ ਮਗਰੋਂ ਕੀਤੀ ਹੱਤਿਆ ਮਾਮਲੇ ਵਿੱਚ ਰੈਜ਼ੀਡੈਂਟ ਡਾਕਟਰਾਂ ਨੇ ਅੱਜ ਆਪਣੇ ਸੰਘਰਸ਼ ਨੂੰ ਨਵਾਂ ਰੂਪ ਦਿੰਦੇ ਹੋਏ ਪੀਜੀਆਈ ਚੰਡੀਗੜ੍ਹ ਵਿੱਚ ‘ਓਪੀਡੀ ਆਨ ਰੋਡ’ ਲਾਈ। ਇਸੇ ਤਹਿਤ ਕੈਰੋਂ ਬਲਾਕ ਵਿੱਚ ਹੜਤਾਲ ’ਤੇ ਬੈਠੇ ਰੈਜ਼ੀਡੈਂਟ ਡਾਕਟਰਾਂ ਨੇ ਮਰੀਜ਼ਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਹੜਤਾਲੀ ਕੈਂਪ ਵਾਲੇ ਟੈਂਟ ਵਿੱਚ ਹੀ ਓਪੀਡੀ ਵਾਲੇ ਮਰੀਜ਼ਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ। ‘ਓਪੀਡੀ ਆਨ ਰੋਡ’ ਵਿੱਚ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰ ਆਪੋ-ਆਪਣੇ ਵਿਭਾਗਾਂ ਦੀਆਂ ਤਖ਼ਤੀਆਂ ਹੱਥਾਂ ਵਿੱਚ ਫੜ ਕੇ ਹੜਤਾਲੀ ਟੈਂਟ ਦੇ ਬਾਹਰ ਖੜ੍ਹੇ ਹੋ ਗਏ ਅਤੇ ਬਕਾਇਦਾ ਲਾਊਡ ਸਪੀਕਰ ਰਾਹੀਂ ਅਨਾਊਂਸਮੈਂਟ ਕਰ ਕੇ ਓਪੀਡੀ ਵਾਲੇ ਮਰੀਜ਼ਾਂ ਨੂੰ ਚੈੱਕਅੱਪ ਲਈ ਸੱਦ ਕੇ ਇਲਾਜ ਕਰਦੇ ਰਹੇ ਜਿਸ ਨਾਲ ਮਰੀਜ਼ਾਂ ਨੂੰ ਥੋੜ੍ਹੀ ਰਾਹਤ ਮਿਲੀ। ਪੀਜੀਆਈ ਰੈਜ਼ੀਡੈਂਟਸ ਡਾਕਟਰਜ਼ ਐਸੋਸੀਏਸ਼ਨ ਦੇ ਸੈਕਟਰੀ ਡਾ. ਪਰਨਿਥ ਰੈੱਡੀ ਨੇ ਦੱਸਿਆ ਕਿ ਅੱਜ ਸੜਕ ’ਤੇ ਸ਼ੁਰੂ ਕੀਤੀ ਗਈ ਇਸ ਓਪੀਡੀ ਦੌਰਾਨ ਆਮ ਜਨਤਾ ਅਤੇ ਮਰੀਜ਼ਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਡਾਕਟਰ ਹੜਤਾਲ ਦੀ ਆੜ ਵਿੱਚ ਵਿਹਲੇ ਨਹੀਂ ਬੈਠਣਾ ਚਾਹੁੰਦੇ ਬਲਕਿ ਆਪਣੀ ਡਿਊਟੀ ਸਹੀ ਢੰਗ ਨਾਲ ਕਰਨਾ ਚਾਹੁੰਦੇ ਹਨ। ਇਸ ਦੇ ਬਾਵਜੂਦ ਸਰਕਾਰ ਦੇਸ਼ ਭਰ ਵਿੱਚ ਡਾਕਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਹਾਮੀ ਨਹੀਂ ਭਰ ਰਹੀ। ਇਸੇ ਦੌਰਾਨ ਦੇਰ ਸ਼ਾਮ ਪੀਜੀਆਈ ਕੈਂਪਸ ਵਿੱਚ ਹੜਤਾਲੀ ਕੈਂਪ ਤੋਂ ਲੈ ਕੇ ਸਪੋਰਟਸ ਕੰਪਲੈਕਸ ਤੱਕ ‘ਫਲੈਸ਼ ਲਾਈਟ ਮਾਰਚ’ ਵੀ ਕੀਤਾ ਗਿਆ। ਗੌਰਮਿੰਟ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ-32 ਵਿੱਚ ਵੀ ਡਾਕਟਰਾਂ ਦੀ ਹੜਤਾਲ ਦੌਰਾਨ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਨੇ ਫੈਕਲਟੀ ਐਸੋਸੀਏਸ਼ਨ ਦੇ ਸਹਿਯੋਗ ਨਾਲ 80 ਫੁੱਟ ਲੰਬਾ ਪੋਸਟਰ ਬਣਾ ਕੇ ਰੋਸ ਪ੍ਰਦਰਸ਼ਨ ਕੀਤਾ।

Advertisement

ਡਾਕਟਰਾਂ ਵੱਲੋਂ ਸਿਹਤ ਮੰਤਰੀ ਨੂੰ ਸੁਰੱਖਿਆ ਲਈ ਅਲਟੀਮੇਟਮ

ਚੰਡੀਗੜ੍ਹ (ਪੱਤਰ ਪ੍ਰੇਰਕ):

Advertisement

ਕੋਲਕਾਤਾ ਦੇ ਮੈਡੀਕਲ ਵਿੱਚ ਵਾਪਰੀ ਘਟਨਾ ਖ਼ਿਲਾਫ਼ ਡਾਕਟਰਾਂ ਵੱਲੋਂ ਇੱਕ ਦਿਨ ਦੀ ਹੜਤਾਲ ਕਰਨ ਮਗਰੋਂ ਸਰਕਾਰੀ ਹਸਪਤਾਲਾਂ ਵਿੱਚ ਤਾਇਨਾਤ ਡਾਕਟਰਾਂ ’ਤੇ ਅਧਾਰਿਤ ਜਥੇਬੰਦੀ ਪੀਸੀਐੱਮਐੱਸ ਐਸੋਸੀਏਸ਼ਨ ਵੱਲੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਮੀਟਿੰਗ ਕੀਤੀ ਗਈ। ਐਸੋਸੀਏਸ਼ਨ ਦੇ ਪ੍ਰਧਾਨ ਡਾ. ਅਖਿਲ ਸਰੀਨ ਨੇ ਦੱਸਿਆ ਕਿ ਮੀਟਿੰਗ ਵਿੱਚ ਸਿਹਤ ਮੰਤਰੀ ਨੂੰ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਮੰਗ ਪੱਤਰ ਸੌਂਪਿਆ ਗਿਆ ਹੈ। ਮੰਗ ਪੱਤਰ ਵਿੱਚ ਐਸੋਸੀਏਸ਼ਨ ਨੇ 9 ਸਤੰਬਰ ਤੱਕ ਦਾ ਅਲਟੀਮੇਟਮ ਵੀ ਦਿੱਤਾ ਹੈ ਕਿ ਜੇ ਸੂਬੇ ਦੇ ਸਾਰੇ ਜਨਤਕ ਸਿਹਤ ਸੰਭਾਲ ਕੇਂਦਰਾਂ ’ਤੇ ਡਾਕਟਰਾਂ ਦੀ ਸੁਰੱਖਿਆ ਨੂੰ ਯਕੀਨੀ ਨਾ ਬਣਾਇਆ ਗਿਆ ਤਾਂ ਸਮੁੱਚਾ ਡਾਕਟਰੀ ਕਾਡਰ ਅਣਮਿੱਥੇ ਸਮੇਂ ਲਈ ਸਿਹਤ ਸੇਵਾਵਾਂ ਮੁਅੱਤਲ ਕਰਨ ਲਈ ਮਜਬੂਰ ਹੋਵੇਗਾ। ਉਨ੍ਹਾਂ ਕਿਹਾ, ‘‘ਜੇ ਡਾਕਟਰਾਂ ਸੁਰੱਖਿਆ ਨਹੀਂ ਤਾਂ ਕੋਈ ਡਿਊਟੀ ਨਹੀਂ।’’ ਡਾ. ਸਰੀਨ ਨੇ ਦੱਸਿਆ ਕਿ ਮੀਟਿੰਗ ਦੌਰਾਨ ਸਿਹਤ ਮੰਤਰੀ ਨੇ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਹੈ।

Advertisement
Author Image

joginder kumar

View all posts

Advertisement