For the best experience, open
https://m.punjabitribuneonline.com
on your mobile browser.
Advertisement

ਕੋਲਕਾਤਾ ਕਾਂਡ: ਸਿਟੀਜ਼ਨ ਫੋਰਮ ਵੱਲੋਂ ਮੋਮਬੱਤੀ ਮਾਰਚ

11:10 AM Sep 01, 2024 IST
ਕੋਲਕਾਤਾ ਕਾਂਡ  ਸਿਟੀਜ਼ਨ ਫੋਰਮ ਵੱਲੋਂ ਮੋਮਬੱਤੀ ਮਾਰਚ
ਅੰਮ੍ਰਿਤਸਰ ਵਿੱਚ ਮੋਮਬੱਤੀ ਮਾਰਚ ਕਰਦੇ ਹੋਏ ਸਿਟੀਜ਼ਨ ਫੋਰਮ ਦੇ ਕਾਰਕੁਨ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 31 ਅਗਸਤ
ਇੱਥੇ ਜਨਤਕ ਜਥੇਬੰਦੀਆਂ ਨੇ ਸਿਟੀਜ਼ਨ ਫੋਰਮ ਅੰਮ੍ਰਿਤਸਰ ਦੀ ਅਗਵਾਈ ਹੇਠ ਕੋਲਕਾਤਾ ਕਾਂਡ ਦੇ ਰੋਸ ਵਜੋਂ ਭੰਡਾਰੀ ਪੁਲ ’ਤੇ ਪ੍ਰਦਰਸ਼ਨ ਮਗਰੋਂ ਹਾਲਗੇਟ ਤੱਕ ਮੋਮਬੱਤੀ ਮਾਰਚ ਕੀਤਾ। ਇਸ ਦੌਰਾਨ ਉਨ੍ਹਾਂ ਪੀੜਤਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਮੁਲਜ਼ਮਾਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ। ਇਕੱਠ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਪ੍ਰੋ. ਅਮਰਜੀਤ ਸਿੰਘ ਸਿੱਧੂ, ਪ੍ਰੋ. ਪਰਮਿੰਦਰ ਸਿੰਘ, ਪ੍ਰੋ. ਅਸਅਸ ਸੋਹਲ, ਐਡਵੋਕੇਟ ਕੰਵਲਜੀਤ ਕੌਰ, ਡਾਕਟਰ ਕੰਵਲਜੀਤ ਕੌਰ, ਐਡਵੋਕੇਟ ਨਵਜੀਤ ਸਿੰਘ ਆਦਿ ਸ਼ਾਮਲ ਸਨ। ਬੁਲਾਰਿਆਂ ਨੇ ਇੱਕ ਆਵਾਜ਼ ’ਚ ਕਿਹਾ ਕਿ ਮੋਦੀ ਦੇ ਰਾਜ ਪ੍ਰਬੰਧ ਵਿੱਚ ਔਰਤਾਂ ਉੱਪਰ ਹਮਲੇ ਤੇਜ਼ ਹੋਏ ਹਨ। ਮਹਿਲਾ ਡਾਕਟਰ ਦੇ ਕਤਲ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਕੇਸ ਦੀ ਛੇਤੀ ਨਿਰਪੱਖ ਜਾਂਚ ਕਰਕੇ ਜੋ ਵੀ ਦੋਸ਼ੀ ਪਾਏ ਜਾਂਦੇ ਹਨ, ਨੂੰ ਸਜ਼ਾ ਦਿੱਤੀ ਜਾਵੇ। ਹਸਪਤਾਲਾਂ ਤੇ ਸਰਕਾਰੀ ਜਾਂ ਪ੍ਰਾਈਵੇਟ ਸੰਸਥਾਵਾਂ ਜਿਥੇ ਵੀ ਔਰਤਾਂ ਦਿਨ ਰਾਤ ਡਿਊਟੀ ਕਰਦੀਆਂ ਹਨ, ਉਥੇ ਔਰਤਾਂ ਦੀ ਸੁਰੱਖਿਆ ਦੀ ਯਕੀਨੀ ਬਣਾਈ ਜਾਵੇ ਤਾਂ ਜੋ ਔਰਤਾਂ ਆਪਣੀ ਡਿਊਟੀ ਬਿਨਾਂ ਕਿਸੇ ਡਰ ਦੇ ਪੂਰੀ ਤਨਦੇਹੀ ਨਾਲ ਕਰ ਸਕਣ। ਇਸ ਮੌਕੇ ਹੈਲਥ ਵਿਭਾਗ ਦੇ ਨਰਿੰਦਰ ਕੁਮਾਰ, ਸੁੱਚਾ ਸਿੰਘ ਅਜਨਾਲਾ, ਰਤਨ ਸਿੰਘ ਰੰਧਾਵਾ, ਹਰਪ੍ਰੀਤ ਕੌਰ, ਬਲਕਾਰ ਸਿੰਘ ਦੁਧਾਲਾ, ਜਗਤਾਰ ਸਿੰਘ, ਇਸਤਰੀ ਆਗੂ ਰਜਿੰਦਰ ਕੌਰ, ਮੰਗਲ ਸਿੰਘ ਟਾਂਡਾ ਤੇ ਚਰਨਜੀਤ ਸਿੰਘ ਨੇ ਵੀ ਸੰਬੋਧਨ ਕੀਤਾ।

Advertisement

Advertisement
Advertisement
Author Image

Advertisement