ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੋਲਕਾਤਾ ਕੇਸ: ਭੁੱਖ ਹੜਤਾਲ ’ਤੇ ਬੈਠੇ ਇੱਕ ਡਾਕਟਰ ਦੀ ਹਾਲਤ ਗੰਭੀਰ

07:45 AM Oct 12, 2024 IST

ਕੋਲਕਾਤਾ, 11 ਅਕਤੂਬਰ
ਕੋਲਕਾਤਾ ਸਥਿਤ ਆਰਜੀ ਕਰ ਹਸਪਤਾਲ ’ਚ ਜਬਰ ਜਨਾਹ ਤੇ ਕਤਲ ਦੀ ਘਟਨਾ ਦੇ ਵਿਰੋਧ ’ਚ ਛੇ ਦਿਨ ਤੋਂ ਭੁੱਖ ਹੜਤਾਲ ’ਤੇ ਬੈਠੇ ਜੂਨੀਅਰ ਡਾਕਟਰਾਂ ’ਚੋਂ ਲੰਘੀ ਰਾਤ ਹਸਪਤਾਲ ਦਾਖਲ ਕਰਵਾਏ ਗਏ ਡਾਕਟਰ ਦੀ ਹਾਲਤ ਗੰਭੀਰ ਹੈ, ਜਦਕਿ ਬਾਕੀ ਛੇ ਡਾਕਟਰਾਂ ਦੀ ਸਿਹਤ ਵੀ ਵਿਗੜ ਰਹੀ ਹੈ। ਲੰਘੇ ਐਤਵਾਰ ਤੋਂ ਭੁੱਖ ਹੜਤਾਲ ਕਾਰਨ ਡਾਕਟਰ ਅਨਿਕੇਤ ਮਹਿਤੋ ਦੀ ਸਿਹਤ ਵਿਗੜ ਗਈ, ਜਿਸ ਮਗਰੋਂ ਉਸ ਨੂੰ ਲੰਘੀ ਰਾਤ ਆਰਜੀ ਕਰ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਹਸਪਤਾਲ ਦੇ ਸੀਸੀਯੂ ਇੰਚਾਰਜ ਡਾ. (ਪ੍ਰੋ.) ਸੋਮਾ ਮੁਖੋਪਾਧਿਆਏ ਨੇ ਦੱਸਿਆ, ‘ਉਸ ਨੂੰ ਬੇਹੋਸ਼ੀ ਦੀ ਹਾਲਤ ’ਚ ਹਸਪਤਾਲ ਲਿਆਂਦਾ ਗਿਆ। ਉਸ ਦੀ ਹਾਲਤ ਗੰਭੀਰ ਹੈ। ਉਸ ਨੇ ਪਿਛਲੇ ਕੁਝ ਦਿਨਾਂ ਤੋਂ ਪਾਣੀ ਤੱਕ ਨਹੀਂ ਪੀਤਾ। ਉਸ ਨੂੰ ਆਕਸੀਜ਼ਨ ਤੇ ਹੋਰ ਜ਼ਰੂਰੀ ਇਲਾਜ ਦਿੱਤਾ ਗਿਆ ਹੈ।’ ਹੜਤਾਲ ’ਤੇ ਬੈਠੇ ਡਾਕਟਰਾਂ ਨੇ ਕਿਹਾ ਕਿ ਮੰਗਾਂ ਨਾ ਮੰਨੇ ਜਾਣ ਤੱਕ ਭੁੱਖ ਹੜਤਾਲ ਜਾਰੀ ਰਹੇਗੀ। -ਪੀਟੀਆਈ

Advertisement

ਆਈਐੱਮਏ ਵੱਲੋਂ ਜੂਨੀਅਰ ਡਾਕਟਰਾਂ ਨੂੰ ਅੰਦੋਲਨ ਦਾ ਢੰਗ ਬਦਲਣ ਦੀ ਅਪੀਲ

ਨਵੀਂ ਦਿੱਲੀ: ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਨੇ ਅੱਜ ਕਿਹਾ ਕਿ ਕੋਲਕਾਤਾ ’ਚ ਜੂਨੀਅਰ ਡਾਕਟਰਾਂ ਦੀ ਭੁੱਖ ਹੜਤਾਲ ਕਾਰਨ ਪੈਦਾ ਹੋਈ ਸਥਿਤੀ ਨੂੰ ਸੰਭਾਲਣ ਲਈ ਉਨ੍ਹਾਂ ਦੀਆਂ ਜਾਇਜ਼ ਮੰਗਾਂ ਮੰਨਣਾ ਪੱਛਮੀ ਬੰਗਾਲ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਸੰਘਰਸ਼ੀ ਡਾਕਟਰਾਂ ਨੂੰ ਆਪਣੇ ਵਿਰੋਧ ਪ੍ਰਦਰਸ਼ਨ ਦਾ ਢੰਗ ਬਦਲਣ ਦੀ ਵੀ ਅਪੀਲ ਕੀਤੀ। ਆਈਐੱਮਏ ਨੇ ਕਿਹਾ, ‘ਦੇਸ਼ ਦੀ ਮੈਡੀਕਲ ਬਿਰਾਦਰੀ ਪ੍ਰਦਰਸ਼ਨਕਾਰੀ ਡਾਕਟਰਾਂ ਨਾ ਡਟ ਕੇ ਖੜ੍ਹੀ ਹੈ।’ ਉਨ੍ਹਾਂ ਕਿਹਾ, ‘ਆਈਐੱਮਏ ਨੌਜਵਾਨ ਡਾਕਟਰਾਂ ਨੂੰ ਅਪੀਲ ਕਰਦਾ ਹੈ ਕਿ ਉਹ ਸਭ ਤੋਂ ਗੰਭੀਰ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਤੋਂ ਦੂਰ ਰਹਿਣ।’ -ਪੀਟੀਆਈ

Advertisement
Advertisement