ਵਿਰਾਟ ਕੋਹਲੀ ਵੱਲੋਂ ਟੈਸਟ ਕ੍ਰਿਕਟ ਤੋਂ ਸੰਨਿਆਸ
12:30 PM May 12, 2025 IST
Advertisement
ਨਵੀਂ ਦਿੱਲੀ, 12 ਮਈ
ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ(36) ਨੇ ਸੋਮਵਾਰ ਨੂੰ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਕੋਹਲੀ ਨੇ ਭਾਰਤ ਲਈ 123 ਟੈਸਟ ਮੈਚ ਖੇਡੇ ਤੇ ਇਸ ਦੌਰਾਨ 46.85 ਦੀ ਔਸਤ ਨਾਲ 30 ਸੈਂਕੜੇ ਲਗਾ ਕੇ 9230 ਦੌੜਾਂ ਬਣਾਈਆਂ। ਉਹ ਹੁਣ ਸਿਰਫ਼ ਇੱਕ ਰੋਜ਼ਾ ਮੈਚਾਂ ਵਿੱਚ ਹੀ ਖੇਡੇਗਾ। ਕੋਹਲੀ ਪਿਛਲੇ ਸਾਲ ਟੀ-20 ਅੰਤਰਰਾਸ਼ਟਰੀ ਮੈਚਾਂ ਤੋਂ ਸੰਨਿਆਸ ਲੈ ਚੁੱਕਾ ਹੈ।
Advertisement
View this post on Instagram
Advertisement
Advertisement
ਕੋਹਲੀ ਨੇ ਇੰਸਟਾਗ੍ਰਾਮ ’ਤੇ ਇਕ ਪੋਸਟ ਵਿਚ ਕਿਹਾ, ‘‘ਟੈਸਟ ਕ੍ਰਿਕਟ ਵਿੱਚ ਪਹਿਲੀ ਵਾਰ ਬੈਗੀ ਬਲੂ ਪਹਿਨੇ ਨੂੰ 14 ਸਾਲ ਹੋ ਗਏ ਹਨ। ਇਮਾਨਦਾਰੀ ਨਾਲ ਕਹਾਂ, ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਫਾਰਮੈਟ ਮੈਨੂੰ ਕਿਸ ਸਫ਼ਰ ’ਤੇ ਲੈ ਜਾਵੇਗਾ। ਇਸ ਨੇ ਮੈਨੂੰ ਪਰਖਿਆ ਹੈ, ਮੈਨੂੰ ਆਕਾਰ ਦਿੱਤਾ ਹੈ, ਅਤੇ ਮੈਨੂੰ ਉਹ ਸਬਕ ਸਿਖਾਏ ਹਨ ਜੋ ਮੈਂ ਜ਼ਿੰਦਗੀ ਭਰ ਯਾਦ ਰੱਖਾਂਗਾ ਤੇ ਨਿਭਾਵਾਂਗਾ।’’ -ਪੀਟੀਆਈ
Advertisement