ਪਟਿਆਲਾ ਦੀ ਅਕਾਲੀ ਸਿਆਸਤ ਦਾ ਧੁਰਾ ਰਿਹੈ ਕੋਹਲੀ ਪਰਿਵਾਰ: ਬੁੱਢਾ ਦਲ ਮੁਖੀ
ਪੱਤਰ ਪ੍ਰੇਰਕ
ਪਟਿਆਲਾ, 3 ਸਤੰਬਰ
ਸ਼੍ਰੋਮਣੀ ਅਕਾਲੀ ਬੁੱਢਾ ਦਲ ਦੇ ਮੁਖੀ 96ਵੇਂ ਕਰੋੜੀ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਸਾਬਕਾ ਮੰਤਰੀ ਸਵਰਗੀ ਸੁਰਜੀਤ ਸਿੰਘ ਕੋਹਲੀ ਦੇ ਦੇਹਾਂਤ ਹੋ ਜਾਣ ਤੇ ਉਨ੍ਹਾਂ ਦੇ ਪੁੱਤਰਾਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਗੁਰਜੀਤ ਸਿੰਘ ਕੋਹਲੀ ਨਾਲ ਦੁੱਖ ਸਾਂਝਾ ਕੀਤਾ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਕੋਹਲੀ ਪਰਿਵਾਰ ਸ਼ੁਰੂ ਤੋਂ ਹੀ ਰਾਜਨੀਤੀ ਦੇ ਨਾਲ ਨਾਲ ਧਾਰਮਿਕ ਬਿਰਤੀ ’ਚ ਵਿਸ਼ਵਾਸ ਰੱਖਣ ਵਾਲਾ ਹੈ। ਇਹ ਪਰਿਵਾਰ ਕਈ ਦਹਾਕਿਆਂ ਤੋਂ ਪਟਿਆਲਵੀਆਂ ਦੀ ਸੇਵਾ ਕਰਦਾ ਆ ਰਿਹਾ ਹੈ, ਕੋਹਲੀ ਪਰਿਵਾਰ ਪਟਿਆਲਾ ਦੀ ਅਕਾਲੀ ਸਿਆਸਤ ਦਾ ਧੁਰਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਰਜੀਤ ਸਿੰਘ ਕੋਹਲੀ ਦੇ ਜਾਣ ਨਾਲ ਪਰਿਵਾਰ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਵੱਡਾ ਘਾਟਾ ਪਿਆ ਹੈ, ਕਿਉਂਕਿ ਸਵਰਗੀ ਸੁਰਜੀਤ ਸਿੰਘ ਕੋਹਲੀ ਆਮ ਲੋਕਾਂ ਨਾਲ ਜੁੜੇ ਹੋਏ ਵਿਅਕਤੀ ਸਨ ਤੇ ਹਰੇਕ ਦੇ ਸੁੱਖ-ਦੁੱਖ ਵਿੱਚ ਸ਼ਾਮਲ ਹੁੰਦੇ ਸਨ। ਇਸ ਮੌਕੇ ਇਸ ਮੌਕੇ ਗੁਰਜੀਤ ਸਿੰਘ ਸਾਹਨੀ, ਅੰਮ੍ਰਿਤਪਾਲ ਸਿੰਘ ਪਾਲੀ, ਅਜੀਤ ਸਿੰਘ ਬਾਬੂ, ਡਾ ਪ੍ਰਭਲੀਨ ਸਿੰਘ, ਰਾਜੂ ਸਾਹਨੀ, ਤਰਨਜੀਤ ਸਿੰਘ ਕੋਹਲੀ, ਰਵਿੰਦਰ ਪਾਲ ਬੰਟੂ, ਮਨਜੀਤ ਸਿੰਘ ਪਟਵਾਰੀ, ਹਰਪਾਲ ਸਿੰਘ ਬਿੱਟੂ, ਰਣਜੀਤ ਸਿੰਘ, ਤਰਲੋਕ ਸਿੰਘ ਤੋਰਾ, ਜਗਤਾਰ ਸਿੰਘ ਤਾਰੀ, ਹਨੀ ਲੂਥਰਾ, ਯੋਗੇਸ਼ ਟੰਡਨ, ਐਸਪੀ ਸਿੰਘ, ਜੋਨੀ ਕੋਹਲੀ, ਕੰਵਲਜੀਤ ਸਿੰਘ ਗੋਨਾ, ਕਿਸ਼ਨ ਚੰਦ ਬੁੱਧੂ, ਦਵਿੰਦਰ ਸਿੰਘ ਮਿੱਕੀ, ਭਵਨਪ੍ਰੀਤ ਸਿੰਘ ਗੋਲੂ, ਜਸਦੇਵ ਸਿੰਘ ਜੱਸਾ ਬਹਿਲ, ਪ੍ਰਭਜੋਤ ਸਿੰਘ ਜੋਤੀ, ਅਮਿਤ ਮਿੱਤਲ ਪੀਲੂ, ਪੁਨੀਤ ਗੁਪਤਾ, ਮਨਜੀਤ ਸਿੰਘ, ਮਾਲਵਿੰਦਰ ਪੰਨੂ, ਵਰਿੰਦਰ ਮਿੱਤਲ, ਨਰੇਸ਼ ਰਿੱਪੀ, ਅਜੀਤਪਾਲ ਸਾਹਨੀ ਹਾਜ਼ਰ ਸਨ।