ਕੋਚੀ: ਲੰਡਨ ਜਾਣ ਵਾਲੇ ਏਅਰ ਇੰਡੀਆ ਦੇ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮਸ਼ਕੂਕ ਹਿਰਾਸਤ ’ਚ
12:07 PM Jun 25, 2024 IST
Advertisement
ਕੋਚੀ, 25 ਜੂਨ
ਲੰਡਨ ਜਾਣ ਵਾਲੇ ਏਅਰ ਇੰਡੀਆ ਦੇ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਦੇਰ ਰਾਤ ਧਮਕੀ ਮਿਲੀ ਪਰ ਤਲਾਸ਼ੀ ਲੈਣ ਤੋਂ ਬਾਅਦ ਕੁੱਝ ਵੀ ਨਹੀਂ ਮਿਲਿਆ। ਕੋਚੀ ਇੰਟਰਨੈਸ਼ਨਲ ਏਅਰਪੋਰਟ ਦੇ ਬੁਲਾਰੇ ਨੇ ਦੱਸਿਆ ਕਿ ਅਧਿਕਾਰੀਆਂ ਨੇ ਧਮਕੀ ਭਰਿਆ ਫੋਨ ਕਰਨ ਦੇ ਸ਼ੱਕ ਵਿੱਚ ਮਸ਼ਕੂਕ ਨੂੰ ਹਿਰਾਸਤ ’ਚ ਲੈ ਲਿਆ। ਉਸ ਦੀ ਪਛਾਣ ਸੁਹੈਲ ਵਜੋਂ ਹੋਈ ਹੈ। ਉਸ ਨੇ ਇਸੇ ਏਆਈ 149 ਜਹਾਜ਼ ’ਤੇ ਲੰਡਨ ਜਾਣਾ ਸੀ। ਉਹ ਜਿਵੇਂ ਹੀ ਅੱਡੇ ’ਚ ਦਾਖਲ ਹੋਇਆ ਤਾਂ ਸੁਰੱਖਿਆ ਅਧਿਕਾਰੀਆਂ ਨੇ ਉਸ ਨੂੰ, ਉਸ ਦੀ ਪਤਨੀ ਤੇ ਧੀ ਨੂੰ ਰੋਕ ਲਿਆ।
Advertisement
Advertisement
Advertisement