Cong MLA sustains severe injuries after falling from stadium gallery in Kochiਕੋਚੀ, 29 ਦਸੰਬਰਕੇਰਲਾ ਦੇ ਕੋਚੀ ਵਿੱਚ ਥ੍ਰੀਕਕਾਕਾਰਾ ਤੋਂ ਕਾਂਗਰਸ ਦੀ ਵਿਧਾਇਕਾ ਉਮਾ ਥਾਮਸ ਐਤਵਾਰ ਸ਼ਾਮ ਨੂੰ ਜਵਾਹਰ ਲਾਲ ਨਹਿਰੂ ਅੰਤਰਰਾਸ਼ਟਰੀ ਸਟੇਡੀਅਮ ਦੀ ਗੈਲਰੀ ਤੋਂ ਡਿੱਗਣ ਤੋਂ ਬਾਅਦ ਸਿਰ ਅਤੇ ਰੀੜ੍ਹ ਦੀ ਹੱਡੀ ’ਤੇ ਸੱਟ ਲੱਗਣ ਕਾਰਨ ਗੰਭੀਰ ਹਾਲਤ ਵਿੱਚ ਹੈ।ਕੋਚੀ ਵਿੱਚ ਹਾਦਸੇ ਮਗਰੋਂ ਕਾਂਗਰਸ ਵਿਧਾਇਕ ਉਮਾ ਥਾਮਸ ਨੂੰ ਮੁੱਢਲੀ ਸਹਾਇਤਾ ਮੁਹੱਈਆ ਕਰਵਾਉਂਦੇ ਹੋਏ ਰਾਹਤ ਕਾਰਜ ’ਚ ਜੁੱਟੇ ਕਰਮੀ। -ਫੋਟੋ: ਪੀਟੀਆਈਬੁਰੀ ਤਰ੍ਹਾਂ ਖੂਨ ਵਹਿ ਰਹੇ ਕਾਰਨ ਵਿਧਾਇਕਾ ਨੂੰ ਵਾਲੰਟੀਅਰਾਂ ਅਤੇ ਹੋਰਾਂ ਨੇ ਸਟੇਡੀਅਮ ਨੇੜਲੇ ਨਿੱਜੀ ਹਸਪਤਾਲ ਪਹੁੰਚਾਇਆ। ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਵਿਧਾਇਕਾ ਦੀ ਹਾਲਤ ਨਾਜ਼ੁਕ ਹੈ ਅਤੇ ਉਸ ਨੂੰ ਵੈਂਟੀਲੇਟਰ ਸਪੋਰਟ ’ਤੇ ਰੱਖਿਆ ਗਿਆ ਹੈ।ਸੂਤਰਾਂ ਨੇ ਦੱਸਿਆ ਕਿ ਗੈਲਰੀ ਤੋਂ ਡਿੱਗਣ ਤੋਂ ਬਾਅਦ ਉਨ੍ਹਾਂ ਦਾ ਸਿਰ ਕਥਿਤ ਤੌਰ ’ਤੇ ਕੰਕਰੀਟ ਜ਼ਮੀਨ ’ਤੇ ਟਕਰਾਇਆ। ਸੂਤਰਾਂ ਨੇ ਦੱਸਿਆ ਕਿ ਉਮਾ ਥਾਮਸ ਸੱਭਿਆਚਾਰ ਮਾਮਲਿਆਂ ਦੇ ਮੰਤਰੀ ਸਾਜੀ ਚੇਰੀਅਨ ਦੁਆਰਾ ਉਦਘਾਟਨ ਕੀਤੇ ਗਏ ਡਾਂਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਸਟੇਡੀਅਮ ਵਿੱਚ ਪਹੁੰਚੀ ਸੀ। -ਪੀਟੀਆਈ