ਗਿਆਨਵਾਪੀ ਮਾਮਲਾ: ਏਐੱਸਆਈ ਦੀ ਸਰਵੇਖਣ ਰਿਪੋਰਟ ਦੀਆਂ ਕਾਪੀਆਂ ਲੈਣ ਲਈ 11 ਅਰਜ਼ੀਆਂ ਦਾਇਰ
06:35 AM Jan 26, 2024 IST
Advertisement
ਵਾਰਾਣਸੀ: ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਵੱਲੋਂ ਵਾਰਾਣਸੀ ਜ਼ਿਲ੍ਹਾ ਅਦਾਲਤ ਵਿੱਚ ਜਮ੍ਹਾਂ ਕੀਤੀ ਗਈ ਗਿਆਨਵਾਪੀ ਕੰਪਲੈਕਸ ਦੀ ਸਰਵੇਖਣ ਰਿਪੋਰਟ ਦੀ ਕਾਪੀ ਪ੍ਰਾਪਤ ਕਰਨ ਲਈ ਅੱਜ ਹਿੰਦੂ ਤੇ ਮੁਸਲਿਮ ਧਿਰਾਂ ਨੇ 11 ਅਰਜ਼ੀਆਂ ਦਾਇਰ ਕੀਤੀਆਂ ਹਨ। ਹਿੰਦੂ ਪੱਖ ਦੇ ਵਕੀਲ ਮਦਨ ਮੋਹਨ ਯਾਦਵ ਨੇ ਦੱਸਿਆ ਕਿ ਵਾਰਾਣਸੀ ਦੇ ਜ਼ਿਲ੍ਹਾ ਜੱਜ ਏ.ਕੇ. ਵਿਸ਼ਵੇਸ਼ ਨੇ ਬੁੱਧਵਾਰ ਨੂੰ ਮੁਕੱਦਮੇ ਦੀਆਂ ਧਿਰਾਂ ਨੂੰ ਸਰਵੇਖਣ ਰਿਪੋਰਟ ਦੀ ਕਾਪੀ ਮੁਹੱਈਆ ਕਰਵਾਉਣ ਦਾ ਹੁਕਮ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਸਰਵੇਖਣ ਰਿਪੋਰਟ ਪ੍ਰਾਪਤ ਕਰਨ ਲਈ ਅੱਜ ਦੁਪਹਿਰ ਤੱਕ ਦੋਹਾਂ ਧਿਰਾਂ ਦੇ ਕੁੱਲ 11 ਵਿਅਕਤੀਆਂ ਨੇ ਅਰਜ਼ੀਆਂ ਦਾਇਰ ਕੀਤੀਆਂ ਹਨ। ਹਿੰਦੂ ਪਟੀਸ਼ਨਰਾਂ ਵੱਲੋਂ ਇਹ ਦਾਅਵਾ ਕੀਤੇ ਜਾਣ ਤੋਂ ਬਾਅਦ ਕਿ 17ਵੀਂ ਸਦੀ ਦੀ ਮਸਜਿਦ ਦਾ ਨਿਰਮਾਣ ਪਹਿਲਾਂ ਤੋਂ ਮੌਜੂਦ ਮੰਦਰ ’ਤੇ ਕੀਤਾ ਗਿਆ ਸੀ, ਅਦਾਲਤ ਨੇ ਸਰਵੇਖਣ ਦਾ ਆਦੇਸ਼ ਦਿੱਤਾ ਸੀ। ਏਐੱਸਆਈ ਨੇ 18 ਦਸੰਬਰ ਨੂੰ ਸੀਲਬੰਦ ਲਿਫਾਫੇ ਵਿੱਚ ਆਪਣੀ ਸਰਵੇਖਣ ਰਿਪੋਰਟ ਜ਼ਿਲ੍ਹਾ ਅਦਾਲਤ ਨੂੰ ਸੌਂਪੀ ਸੀ। -ਪੀਟੀਆਈ
Advertisement
Advertisement
Advertisement