ਜ਼ਿਲ੍ਹਾ ਸੰਗਰੂਰ ’ਚ 14 ਕਰੋਨਾ ਪੀੜਤ ਮਰੀਜ਼ਾਂ ਦੀ ਦਸਤਕ
ਗੁਰਦੀਪ ਸਿੰਘ ਲਾਲੀ
ਸੰਗਰੂਰ, 27 ਜੁਲਾਈ
ਜ਼ਿਲ੍ਹਾ ਸੰਗਰੂਰ ’ਚ 14 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂਕਿ 13 ਮਰੀਜ਼ ਕਰੋਨਾ ਖ਼ਿਲਾਫ ਜੰਗ ਜਿੱਤਣ ਮਗਰੋਂ ਤੰਦਰੁਸਤ ਹੋ ਕੇ ਘਰਾਂ ਨੂੰ ਪਰਤੇ ਹਨ। ਜ਼ਿਲ੍ਹੇ ’ਚ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 950 ਹੋ ਚੁੱਕੀ ਹੈ ਜਨਿ੍ਹਾਂ ’ਚੋਂ 700 ਮਰੀਜ਼ ਤੰਦਰੁਸਤ ਹੋ ਚੁੱਕੇ ਹਨ। ਐਕਟਿਵ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 227 ਹੈ ਜਨਿ੍ਹਾਂ ’ਚੋਂ 2 ਦੀ ਹਾਲਤ ਗੰਭੀਰ ਹੈ। ਜ਼ਿਲ੍ਹਾ ਸਿਹਤ ਪ੍ਰਸ਼ਾਸਨ ਦੇ ਬੁਲਾਰੇ ਅਨੁਸਾਰ ਅੱਜ 14 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ’ਚੋਂ 7 ਮਰੀਜ਼ ਸ਼ਹਿਰ ਸੰਗਰੂਰ ਨਾਲ ਸਬੰਧਤ ਹਨ ਜਨਿ੍ਹਾਂ ’ਚੋਂ 28 ਸਾਲਾ ਵਿਅਕਤੀ ਮਹਿਲਾਂ ਰੋਡ ਸੰਗਰੂਰ, 32 ਸਾਲਾ ਵਿਅਕਤੀ ਦਸਮੇਸ਼ ਨਗਰ ਸੰਗਰੂਰ, 26 ਸਾਲਾ ਲੜਕੀ, 56 ਸਾਲਾ ਔਰਤ, 3 ਸਾਲਾ ਬੱਚੀ ਤੇ 3 ਸਾਲਾ ਬੱਚਾ ਪੂਨੀਆਂ ਕਲੋਨੀ ਸੰਗਰੂਰ ਤੇ 47 ਸਾਲਾ ਔਰਤ ਧੂਰੀ ਰੋਡ ਸੰਗਰੂਰ ਦੀ ਹੈ। ਬਲਾਕ ਧੂਰੀ ਨਾਲ ਸਬੰਧਤ ਚਾਰ ਮਰੀਜ਼ ਹਨ ਜਦੋਂ ਕਿ ਸੁਨਾਮ, ਕੌਹਰੀਆਂ ਤੇ ਲੌਂਗੋਵਾਲ ਨਾਲ ਸਬੰਧਤ ਇੱਕ-ਇੱਕ ਮਰੀਜ਼ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ’ਚ 23977 ਵਿਅਕਤੀਆਂ ਦੇ ਟੈਸਟ ਹੋ ਚੁੱਕੇ ਹਨ ਜਨਿ੍ਹਾਂ ’ਚੋਂ 22495 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ। ਹੁਣ ਤੱਕ ਜ਼ਿਲ੍ਹੇ ’ਚ ਪਾਜ਼ੇਟਿਵ ਕੇਸਾਂ ਦੀ ਗਿਣਤੀ 950 ਹੋ ਚੁੱਕੀ ਹੈ ਜਨਿ੍ਹਾਂ ’ਚੋਂ 700 ਮਰੀਜ਼ ਠੀਕ ਹੋ ਚੁੱਕੇ ਹਨ। ਹੁਣ ਐਕਟਿਵ ਮਰੀਜ਼ਾਂ ਦੀ ਗਿਣਤੀ 227 ਹੈ ਜਨਿ੍ਹਾਂ ’ਚੋਂ 2 ਦੀ ਹਾਲਤ ਗੰਭੀਰ ਹੈ।
ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ 13 ਨੇ ਕਰੋਨਾ ਨੂੰ ਮਾਤ ਦਿੱਤੀ ਹੈ। ਕੋਵਿਡ ਕੇਅਰ ਸੈਂਟਰ ਘਾਬਦਾ ਤੋਂ 5, ਸਿਵਲ ਹਸਪਤਾਲ ਸੰਗਰੂਰ ਤੋਂ 3 ਤੇ ਮਲੇਰੋਕਟਲਾ ਤੋਂ 5 ਜਣਿਆਂ ਨੇ ਕਰੋਨਾ ’ਤੇ ਫਤਹਿ ਹਾਸਿਲ ਕੀਤੀ ਹੈ।