ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੇਐੱਲ ਰਾਹੁਲ ਪੰਜਵੇਂ ਟੈਸਟ ’ਚੋਂ ਬਾਹਰ, ਬੁਮਰਾਹ ਦੀ ਵਾਪਸੀ

07:46 AM Mar 01, 2024 IST

ਨਵੀਂ ਦਿੱਲੀ, 29 ਫਰਵਰੀ
ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਨੇ ਅੱਜ ਇੱਥੇ ਕਿਹਾ ਕਿ ਸੀਨੀਅਰ ਬੱਲੇਬਾਜ਼ ਕੇਐੱਲ ਰਾਹੁਲ ਸੱਟ ਲੱਗਣ ਕਾਰਨ ਧਰਮਸ਼ਾਲਾ ਵਿੱਚ ਇੰਗਲੈਂਡ ਖ਼ਿਲਾਫ਼ ਪੰਜਵਾਂ ਅਤੇ ਆਖ਼ਰੀ ਟੈਸਟ ਨਹੀਂ ਖੇਡੇਗਾ ਜਦਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਟੀਮ ਵਿੱਚ ਵਾਪਸੀ ਕਰੇਗਾ। ਰਾਹੁਲ ਦੇ ਖੱਬੇ ਪੱਟ ਵਿੱਚ ਸੋਜ ਹੈ ਅਤੇ ਉਹ ਆਪਣੇ ਸੱਟ ’ਤੇ ਮਾਹਿਰ ਦੀ ਰਾਇ ਲੈਣ ਲਈ ਲੰਡਨ ਗਿਆ ਹੈ। ਇਹ ਵਿਕਟਕੀਪਰ ਬੱਲੇਬਾਜ਼ ਜਨਵਰੀ ਵਿੱਚ ਹੈਦਰਾਬਾਦ ’ਚ ਲੜੀ ਦੇ ਪਹਿਲੇ ਮੈਚ ਮਗਰੋਂ ਮੌਜੂਦ ਨਹੀਂ ਹੈ ਅਤੇ ਬੀਸੀਸੀਆਈ ਅਨੁਸਾਰ ਉਹ ਇਸ ਮਹੀਨੇ ਦੇ ਸ਼ੁਰੂ ਵਿੱਚ ਰਾਜਕੋਟ ’ਚ ਤੀਜੇ ਟੈਸਟ ਤੋਂ ਪਹਿਲਾਂ 90 ਫ਼ੀਸਦੀ ਫਿੱਟ ਸੀ। ਬੀਸੀਸੀਆਈ ਨੇ ਇੱਕ ਬਿਆਨ ਵਿੱਚ ਕਿਹਾ, ‘‘ਕੇਐੱਲ ਰਾਹੁਲ ਦੀ ਆਈਡੀਐੱਫਸੀ ਫਰਸਟ ਬੈਂਕ ਲੜੀ ਦੇ ਆਖ਼ਰੀ ਟੈਸਟ ਵਿੱਚ ਸ਼ਮੂਲੀਅਤ ਫਿਟਨੈੱਟ ’ਤੇ ਨਿਰਭਰ ਸੀ ਪਰ ਉਹ ਧਰਮਸ਼ਾਲਾ ਵਿੱਚ ਪੰਜਵਾਂ ਅਤੇ ਆਖ਼ਰੀ ਟੈਸਟ ਨਹੀਂ ਖੇਡ ਸਕੇਗਾ। ਬੀਸੀਸੀਆਈ ਦੀ ਮੈਡੀਕਲ ਟੀਮ ਉਸ ਦੀ ਸੱਟ ’ਤੇ ਨਜ਼ਰ ਰੱਖ ਰਹੀ ਹੈ ਅਤੇ ਇਸ ਸਬੰਧੀ ਲੰਡਨ ਵਿੱਚ ਮਾਹਿਰਾਂ ਤੋਂ ਸਲਾਹ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।’’ ਟੀਮ ਦੀ ਕਾਰਜਭਾਰ ਪ੍ਰਬੰਧਕੀ ਨੀਤੀ ਤਹਿਤ ਰਾਂਚੀ ਵਿੱਚ ਚੌਥੇ ਟੈਸਟ ਲਈ ਟੀਮ ਤੋਂ ਬਾਹਰ ਕੀਤਾ ਗਿਆ ਜਸਪ੍ਰੀਤ ਬੁਮਰਾਹ ਸੱਤ ਮਾਰਚ ਤੋਂ ਧਰਮਸ਼ਾਲਾ ਵਿੱਚ ਸ਼ੁਰੂ ਹੋਣ ਵਾਲੇ ਆਖ਼ਰੀ ਟੈਸਟ ਲਈ ਟੀਮ ’ਚ ਸ਼ਾਮਲ ਹੋਵੇਗਾ। ਭਾਰਤ ਨੇ ਰਾਂਚੀ ਵਿੱਚ ਚੌਥੇ ਟੈਸਟ ਵਿੱਚ ਜਿੱਤ ਮਗਰੋਂ ਲੜੀ ਵਿੱਚ 3-1 ਦੀ ਜੇਤੂ ਲੀਡ ਬਣਾਈ ਹੋਈ ਹੈ।
ਆਖ਼ਰੀ ਟੈਸਟ ਵਿੱਚ ਰਾਹੁਲ ਦੀ ਗ਼ੈਰਹਾਜ਼ਰੀ ਦਾ ਮਤਲਬ ਹੈ ਕਿ ਰਜਤ ਪਾਟੀਦਾਰ ਟੀਮ ਵਿੱਚ ਬਣਿਆ ਰਹੇਗਾ ਪਰ ਆਖ਼ਰੀ ਇਲੈਵਨ ਵਿੱਚ ਉਸ ਦਾ ਸ਼ਾਮਲ ਹੋਣਾ ਪੱਕਾ ਨਹੀਂ ਹੈ ਕਿਉਂਕਿ ਉਹ ਛੇ ਪਾਰੀਆਂ ਵਿੱਚ ਕੁੱਲ ਮਿਲਾ ਕੇ 63 ਦੌੜਾਂ ਹੀ ਬਣਾ ਸਕਿਆ ਸੀ। -ਪੀਟੀਆਈ

Advertisement

Advertisement
Advertisement