ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਖਰਾਬ ਮੌਸਮ ਕਾਰਨ ਕੇਕੇਆਰ ਦੀ ਟੀਮ ਨੇ ਵਾਰਾਣਸੀ ’ਚ ਕੱਟੀ ਰਾਤ

07:23 PM May 07, 2024 IST
**EDS: TO GO WITH STORY** Varanasi: Kolkata Knight Riders players Manish Pandey, KS Bharat and Sherfane Rutherford take a boat tour, in Varanasi, Tuesday, May 7, 2024. (PTI Photo)(PTI05_07_2024_000373B)

ਨਵੀਂ ਦਿੱਲੀ, 7 ਮਈ
ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਡਾਰੀਆਂ ਨੂੰ ਖਰਾਬ ਮੌਸਮ ਕਾਰਨ ਲਖਨਊ ਤੋਂ ਕੋਲਕਾਤਾ ਜਾਣ ਵਾਲੀ ਫਲਾਈਟ ਨੂੰ ਕਈ ਵਾਰ ਮੋੜਨ ਤੋਂ ਬਾਅਦ ਵਾਰਾਣਸੀ ਵਿੱਚ ਰਾਤ ਕੱਟਣ ਲਈ ਮਜਬੂਰ ਹੋਣਾ ਪਿਆ। ਐਤਵਾਰ ਨੂੰ ਲਖਨਊ ਸੁਪਰ ਜਾਇੰਟਸ 'ਤੇ ਆਪਣੀ 98 ਦੌੜਾਂ ਦੀ ਵੱਡੀ ਜਿੱਤ ਤੋਂ ਬਾਅਦ ਸ਼੍ਰੇਅਸ ਅਈਅਰ ਦੀ ਅਗਵਾਈ ਵਾਲੀ ਟੀਮ ਸੋਮਵਾਰ ਸ਼ਾਮ ਨੂੰ 5:45 ਵਜੇ ਕੋਲਕਾਤਾ ਲਈ ਰਵਾਨਾ ਹੋਈ। ਟੀਮ ਨੇ ਸ਼ਾਮ 7.25 ਵਜੇ ਪੁੱਜਣਾ ਸੀ। ਪਰ ਚਾਰਟਰ ਫਲਾਈਟ ਨੂੰ ਪਹਿਲਾਂ ਗੁਹਾਟੀ ਅਤੇ ਫਿਰ ਵਾਰਾਣਸੀ ਵੱਲ ਮੋੜਨਾ ਪਿਆ ਕਿਉਂਕਿ ਖਰਾਬ ਮੌਸਮ ਕਾਰਨ ਕੋਲਕਾਤਾ ਵਿੱਚ ਜਹਾਜ਼ ਨੂੰ ਉਤਾਰਨਾ ਅਸੰਭਵ ਹੋ ਗਿਆ ਸੀ। ਇਥੇ ਕੁਝ ਖਿਡਾਰੀਆਂ ਨੇ ਬੋਟਿੰਗ ਦਾ ਵੀ ਆਨੰਦ ਮਾਣਿਆ।

Advertisement

Advertisement
Advertisement