For the best experience, open
https://m.punjabitribuneonline.com
on your mobile browser.
Advertisement

ਕਿਸਾਨ ਯੂਨੀਅਨ (ਪੁਆਧ) ਦੀ ਮੀਟਿੰਗ

09:02 AM Oct 06, 2024 IST
ਕਿਸਾਨ ਯੂਨੀਅਨ  ਪੁਆਧ  ਦੀ ਮੀਟਿੰਗ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 5 ਅਕਤੂਬਰ
ਨਵੀਂ ਬਣੀ ਭਾਰਤੀ ਕਿਸਾਨ ਯੂਨੀਅਨ (ਪੁਆਧ) ਦੀ ਮੀਟਿੰਗ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸਰਦਾਰਾ ਸਿੰਘ ਦੀ ਅਗਵਾਈ ਹੇਠ ਹੋਈ। ਜਿਸ ਦੌਰਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਚਰਨਜੀਤ ਸਿੰਘ ਝੁੰਗੀਆਂ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਝੋਨੇ ਦੀ ਢੁਕਵੇਂ ਢੰਗ ਨਾਲ ਖਰੀਦ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ। ਇਸ ਮੌਕੇ ਨਵੇਂ ਥਾਪੇ ਗਏ ਕੁਝ ਅਹੁਦੇਦਾਰਾਂ ਨੂੰ ਸੂਬਾ ਪ੍ਰਧਾਨ ਵੱਲੋਂ ਨਿਯੁਕਤੀ ਪੱਤਰ ਵੀ ਵੰਡੇ ਗਏ। ਜਿਸ ਦੌਰਾਨ ਗੁਰਦੀਪ ਸਿੰਘ ਰੁੜਕੀ ਨੂੰ ਯੂਨੀਅਨ ਦੀ ਪੰਜਾਬ ਇਕਾਈ ਦਾ ਪ੍ਰੈਸ ਸਕੱਤਰ, ਹਰਵਿੰਦਰ ਸਿੰਘ ਮਿੱਠੂ ਨੂੰ ਮੀਤ ਪ੍ਰਧਾਨ ਤੇ ਜਗਤਾਰ ਸਿੰਘ ਅਲਾਮਦੀਪੁਰ ਨੂੰ ਖਜ਼ਾਨਚੀ ਵਜੋਂ ਜ਼ਿੰਮੇਵਾਰੀ ਦਿੱਤੀ ਗਈ। ਗੁਰਜੀਤ ਸਿੰਘ ਸਰਾਲਾ ਖੁਰਦ ਨੂੰ ਪ੍ਰਚਾਰ ਸੱਕਤਰ ਬਣਾਇਆ ਗਿਆ। ਇਸੇ ਤਰਾਂ ਧੀਰਜ ਸਿੰਘ, ਨਰਾਤਾ ਸਿੰਘ ਅਲਲਾਮਦੀਪੁਰ ਤੇ ਅਮਰੀਕ ਸਿੰਘ ਨੂੰ ਜ਼ਿਲ੍ਹਾ ਪ੍ਰਚਾਰ ਸੱਕਤਰ ਬਣਾਇਆ ਗਿਆ ਜਦਕਿ ਗੁਰਜੀਤ ਸਿੰਘ ਕਪੂਰੀ ਨੂੰ ਬਲਾਕ ਘਨੌਰ ਦਾ ਪ੍ਰਧਾਨ ਨਿਯੁਕਤ ਕੀਤਾ ਹੈ।

Advertisement

Advertisement
Advertisement
Author Image

Advertisement