For the best experience, open
https://m.punjabitribuneonline.com
on your mobile browser.
Advertisement

ਕਿਸਾਨ ਯੂਨੀਅਨ ਨੇ ਨਗਰ ਕੌਂਸਲ ਨੂੰ ਡੰਪ ’ਤੇ ਕੂੜਾ ਸੁੱਟਣ ਤੋਂ ਰੋਕਿਆ

10:30 AM Aug 18, 2024 IST
ਕਿਸਾਨ ਯੂਨੀਅਨ ਨੇ ਨਗਰ ਕੌਂਸਲ ਨੂੰ ਡੰਪ ’ਤੇ ਕੂੜਾ ਸੁੱਟਣ ਤੋਂ ਰੋਕਿਆ
ਕੂੜਾ ਡੰਪ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਯੂਨੀਅਨ ਦੇ ਆਗੂ।
Advertisement

ਸਤਨਾਮ ਸਿੰਘ ਸੱਤੀ
ਮਸਤੂਆਣਾ ਸਾਹਿਬ, 17 ਅਗਸਤ
ਨੇੜਲੇ ਪਿੰਡ ਬਡਰੁੱਖਾਂ ਵਿੱਚ ਇਕ ਕਿਸਾਨ ਵੱਲੋਂ ਨਗਰ ਕੌਂਸਲ ਸੰਗਰੂਰ ਨੂੰ ਕੂੜਾ ਸੁੱਟਣ ਲਈ ਠੇਕੇ ’ਤੇ ਦਿੱਤੀ ਜ਼ਮੀਨ ਦਾ ਠੇਕਾ ਪੂਰਾ ਹੋਣ ਉਪਰੰਤ ਜ਼ਮੀਨ ਦੀ ਬਕਾਇਆ ਠੇਕਾ ਰਾਸ਼ੀ ਨਾ ਮਿਲਣ ’ਤੇ ਕਿਸਾਨ ਯੂਨੀਅਨ ਨੇ ਨਗਰ ਕੌਂਸਲ ਸੰਗਰੂਰ ਨੂੰ ਕੂੜਾ ਸੁੱਟਣ ਤੋਂ ਰੋਕ ਦਿੱਤਾ ਹੈ।
ਕੂੜਾ ਨਾ ਸੁੱਟਣ ਕਾਰਨ, ਜਿੱਥੇ ਟਰਾਲੀਆਂ ਕੂੜੇ ਦੀਆਂ ਭਰੀਆਂ ਖੜੀਆਂ ਹਨ, ਉੱਥੇ ਗਲੀਆਂ ’ਚ ਵੀ ਗੰਦਗੀ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਕਿਸਾਨ ਯੂਨੀਅਨ ਦੇ ਆਗੂਆਂ ਸ਼ਿੰਦਰ ਸਿੰਘ, ਜੀਤ ਸਿੰਘ, ਸੋਨੀ ਸਿੰਘ, ਗੁਰਚਰਨ ਸਿੰਘ, ਕੁਲਦੀਪ ਸਿੰਘ, ਗੁਰਜੰਟ ਸਿੰਘ, ਨਾਜਰ ਸਿੰਘ, ਮਲਕੀਤ ਸਿੰਘ, ਜਗਦੇਵ ਸਿੰਘ, ਪਾਲ ਸਿੰਘ ਅਤੇ ਜਗਦੀਪ ਸਿੰਘ ਆਦਿ ਨੇ ਦੱਸਿਆ ਕਿ ਤਰਲੋਚਨ ਸਿੰਘ ਵਾਸੀ ਪਿੰਡ ਬਡਰੁੱਖਾਂ ਨੇ 2 ਏਕੜ ਆਪਣੀ ਵਾਹੀਯੋਗ ਜ਼ਮੀਨ ਸ਼ਹਿਰ ਦਾ ਕੂੜਾ ਕਰਕਟ ਸੁੱਟਣ ਲਈ ਮਿਤੀ ਸਾਲ 2023 ਤੱਕ ਦੋ ਸਾਲਾ ਲਈ 10 ਫੀਸਦੀ ਸਾਲਾਨਾ ਵਾਧੇ ਦੇ ਹਿਸਾਬ ਨਾਲ ਠੇਕੇ ’ਤੇ ਨਗਰ ਕੌਂਸਲ ਸੰਗਰੂਰ ਨੂੰ ਦਿੱਤੀ ਸੀ। ਦੋ ਸਾਲਾ ਮਿਆਦ ਖਤਮ ਹੋਣ ਮਗਰੋਂ ਨਗਰ ਕੌਂਸਲ ਸੰਗਰੂਰ ਨੇ ਇਸ ਦੇ ਬਦਲਾਅ ਵਿੱਚ ਕੋਈ ਢੁੱਕਵੀਂ ਜਗਾ ਪ੍ਰਬੰਧ ਨਾ ਹੋਣ ਕਾਰਨ ਅਗਲੇ ਤਿੰਨ ਮਹੀਨੇ ਲਈ ਮਿਤੀ 5- 11-2023 ਤੱਕ ਸ਼ਹਿਰ ਦਾ ਕੂੜਾ ਕਰਕਟ ਸੁੱਟਣ ਲਈ ਫਿਰ ਕਿਸਾਨ ਦੀ ਸਹਿਮਤੀ ਨਾਲ ਉਸੇ ਜਗਾ ’ਤੇ ਸੁੱਟਿਆ ਗਿਆ ਅਤੇ ਇਨ੍ਹਾਂ 3 ਮਹੀਨਿਆਂ ਦੀ ਬਣਦੀ ਅਦਾਇਗੀ ਨਗਰ ਕੌਂਸਲ ਸੰਗਰੂਰ ਵੱਲੋਂ ਕਰ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਸੰਗਰੂਰ ਨੇ ਰੇਮੀਡੇਸ਼ਨ ਦੌਰਾਨ ਬਚੇ ਕੂੜੇ ਨੂੰ ਇਸ ਜਗ੍ਹਾ ਤੋਂ ਨਹੀਂ ਉਠਵਾਇਆ ਗਿਆ ਹੈ। ਪੀੜਤ ਕਿਸਾਨ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਿਤੀ 6-11-2023 ਤੋਂ ਮਿਤੀ 5- 11-2024 ਤੱਕ ਉਸ ਦਾ ਪਿਛਲੇ ਸਾਲ ਦਾ 6 ਲੱਖ ਰੁਪਏ ਠੇਕਾ ਰਾਸ਼ੀ ਦਿਵਾਈ ਜਾਵੇ ਅਤੇ ਇਸ ਥਾਂ ’ਤੇ ਪਏ ਰੇਮੀਡੇਸਨ ਕੂੜੇ ਨੂੰ ਜਲਦ ਤੋਂ ਜਲਦ ਚੁਕਵਾਇਆ ਜਾਵੇ।

Advertisement

ਠੇਕੇ ਦੀ ਬਣਦੀ ਰਕਮ ਦਿੱਤੀ ਗਈ: ਕੌਂਸਲ ਅਧਿਕਾਰੀ

ਨਗਰ ਕੌਂਸਲ ਦੇ ਅਧਿਕਾਰੀ ਮੋਹਤ ਸ਼ਰਮਾ ਨੇ ਦੱਸਿਆ ਕਿ ਇਸ ਸਬੰਧੀ ਪਿਛਲੀ ਠੇਕੇ ਦੀ ਜੋ ਰਕਮ ਬਣਦੀ ਸੀ ਉਹ ਸਾਰੀ ਅਦਾ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨ ਦੇ ਪੱਤਰ ਸਬੰਧੀ ਉਹ ਜਲਦੀ ਹੀ ਕਾਰਵਾਈ ਕਰਨਗੇ।

Advertisement

Advertisement
Author Image

Advertisement