ਕਿਸਾਨ ਯੂਨੀਅਨ ਵੱਲੋਂ 27 ਨੂੰ ਭਦੌੜ ਥਾਣੇ ਦੇ ਘਿਰਾਓ ਦਾ ਐਲਾਨ
04:02 PM Aug 22, 2020 IST
Advertisement
ਰਾਜਿੰਦਰ ਵਰਮਾਭ
Advertisement
ਦੌੜ 22 ਅਗਸਤ
Advertisement
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਦੀ ਪੁਲੀਸ ਵੱਲੋਂ ਕੀਤੀ ਖਿੱਚ-ਧੂਹ ਨੂੰ ਲੈ ਕੇ ਯੂਨੀਅਨ ਵੱਲੋਂ 27 ਅਗਸਤ ਨੂੰ ਥਾਣਾ ਭਦੌੜ ਦਾ ਘਿਰਾਓ ਕੀਤਾ ਜਾਵੇਗਾ। ਬਲਾਕ ਸ਼ਹਿਣਾ ਦੀ ਮੀਟਿੰਗ ਮੀਤ ਪ੍ਰਧਾਨ ਰਾਮ ਸਿੰਘ ਸ਼ਹਿਣਾ ਦੀ ਅਗਵਾਈ ਹੇਠ ਭਦੌੜ ਵਿੱਚ ਹੋਈ ਜਿਸ ਵਿੱਚ ਇਹ ਐਲਾਨ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਾਕ ਜਨਰਲ ਕੁਲਵੰਤ ਸਿੰਘ ਮਾਨ ਨੇ ਕਿਹਾ ਕਿ ਪੁਲੀਸ ਲੌਕਡਾਊਨ ਦੀ ਆੜ ਵਿੱਚ ਗੁੰਡਾਗਰਦੀ ਕਰ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲੀਸ ਨੇ ਲੰਘੀ ਰਾਤ ਯੂਨੀਅਨ ਦੇ ਜ਼ਿੰਮੇਵਾਰ ਆਗੂ ਨਾਲ ਖਿੱਚਧੂਹ ਕੀਤੀ ਜਦੋਂ ਉਹ ਆਪਣੇ ਬੱਚਿਆਂ ਨਾਲ ਸਟੇਡੀਅਮ ’ਚ ਸੈਰ ਕਰ ਰਿਹਾ ਸੀ। ਊਨ੍ਹਾਂ ਘਟਨਾ ਦੀ ਨਿਖੇਧੀ ਕਰਦਿਆਂ 27 ਅਗਸਤ ਨੂੰ ਪੁਲੀਸ ਦੀਆਂ ਵਧੀਕੀਆਂ ਖਿਲਾਫ਼ ਥਾਣਾ ਭਦੌੜ ਦਾ ਘਿਰਾਓ ਕਰਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਆੜ੍ਹਤੀਏ ਦੀ ਗ੍ਰਿਫਤਾਰੀ ਨੂੰ ਲੈਕੇ 31 ਅਗਸਤ ਨੂੰ ਥਾਣਾ ਟੱਲੇਵਾਲ ਦੇ ਘਿਰਾਓ ਦਾ ਵੀ ਐਲਾਨ ਕੀਤਾ ਗਿਆ।
Advertisement