For the best experience, open
https://m.punjabitribuneonline.com
on your mobile browser.
Advertisement

ਮੋਦੀ ਹਕੂਮਤ ਦੇ ਪਤਨ ਦਾ ਕਾਰਨ ਬਣੇਗੀ ਕਿਸਾਨ ਮਹਾਪੰਚਾਇਤ: ਕਮਾਲਪੁਰਾ

10:09 AM May 19, 2024 IST
ਮੋਦੀ ਹਕੂਮਤ ਦੇ ਪਤਨ ਦਾ ਕਾਰਨ ਬਣੇਗੀ ਕਿਸਾਨ ਮਹਾਪੰਚਾਇਤ  ਕਮਾਲਪੁਰਾ
ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ। -ਫੋਟੋ: ਸ਼ੇਤਰਾ
Advertisement

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 18 ਮਈ
ਸੰਯੁਕਤ ਕਿਸਾਨ ਮੋਰਚੇ ’ਚ ਸ਼ਾਮਲ ਕਿਸਾਨ ਜਥੇਬੰਦੀਆਂ ਵੱਲੋਂ 21 ਮਈ ਨੂੰ ਜਗਰਾਉਂ ਦਾਣਾ ਮੰਡੀ ’ਚ ਕੀਤੀ ਜਾ ਰਹੀ ਕਿਸਾਨ ਮਹਾਪੰਚਾਇਤ ਮੋਦੀ ਹਕੂਮਤ ਦੇ ਪਤਨ ਦਾ ਕਾਰਨ ਬਣੇਗੀ। ਇਹ ਪ੍ਰਗਟਾਵਾ ਨੇੜਲੇ ਪਿੰਡ ਦੇਹੜਕਾ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ-ਬੁਰਜਗਿੱਲ) ਦੀ ਇਕੱਤਰਤਾ ਵਿੱਚ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਕੀਤਾ। ਬਲਾਕ ਪ੍ਰਧਾਨ ਹਰਚੰਦ ਸਿੰਘ ਢੋਲਣ ਦੀ ਅਗਵਾਈ ’ਚ ਹੋਈ ਇਕੱਤਰਤਾ ਵਿੱਚ ਸੀਨੀਅਰ ਮੀਤ ਪ੍ਰਧਾਨ ਸੁਖਦੇਵ ਸਿੰਘ ਦੇਹੜਕਾ ਅਤੇ ਹਰਬੰਸ ਸਿੰਘ ਸਿੱਧੂ ਵੀ ਪਹੁੰਚੇ ਹੋਏ ਸਨ। ਉਨ੍ਹਾਂ ਦੱਸਿਆ ਕਿ ਮਹਾਰੈਲੀ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਸਾਰੇ ਕਿਸਾਨਾਂ ਦੇ ਲੰਗਰ ਪਾਣੀ ਦੀ ਸੇਵਾ ਸੰਤ ਜਗਜੀਤ ਸਿੰਘ ਲੋਪੋਂ ਵਲੋਂ ਕੀਤੀ ਜਾ ਰਹੀ ਹੈ। ਮੋਦੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਅਤੇ ਪੰਜਾਬ ਦੇ ਲੋਕਾਂ ਨਾਲ ਕੁਝ ਵਾਅਦੇ ਕੀਤੇ ਸਨ, ਜਿਨ੍ਹਾਂ ਤੋਂ ਇਹ ਦੋਵੇਂ ਸਰਕਾਰਾਂ ਮੁੱਕਰ ਗਈਆਂ ਹਨ। ਇਸ ਲਈ ਇਹ ਮਹਾ ਕਿਸਾਨ ਰੈਲੀ ਰੱਖੀ ਗਈ ਹੈ। ਇਸ ਵਿੱਚ ਕਿਸਾਨ ਆਗੂ ਹੋਰ ਵੀ ਕਈ ਅਹਿਮ ਐਲਾਨ ਕਰਨਗੇ। ਇਸ ਮੌਕੇ ਬਲਾਕ ਪ੍ਰਧਾਨ ਹਰਚੰਦ ਸਿੰਘ ਢੋਲਣ, ਬੂਟਾ ਸਿੰਘ ਡੱਲਾ, ਦਲਵੀਰ ਸਿੰਘ ਬੁਰਜ ਕੁਲਾਰਾ, ਸਾਧੂ ਸਿੰਘ ਲੱਖਾ, ਹਰਭਜਨ ਸਿੰਘ ਕਮਾਲਪੁਰਾ, ਗੁਰਦੀਪ ਸਿੰਘ ਹਾਂਸ, ਗੁਰਇਕਬਾਲ ਸਿੰਘ ਰੂਮੀ, ਬਲਦੇਵ ਸਿੰਘ ਛੱਜਾਵਾਲ, ਮਨਪ੍ਰੀਤ ਸਿੰਘ ਡਾਂਗੀਆਂ, ਸ਼ਿੰਗਾਰਾ ਸਿੰਘ ਕੋਠੇ ਪੋਨਾ, ਬੁੱਧ ਸਿੰਘ ਡੱਲਾ, ਚਮਕੌਰ ਸਿੰਘ ਗਿੱਲ ਆਦਿ ਹਾਜ਼ਰ ਸਨ।

Advertisement

Advertisement
Author Image

Advertisement
Advertisement
×