ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨ ਮਹਾਪੰਚਾਇਤ: 80 ਏਕੜ ’ਚ ਬਣੀ ਮੰਡੀ ਵਿੱਚ ਤਿੰਨ ਸ਼ੈੱਡ ਤਿਆਰ

07:15 AM Jan 04, 2025 IST
ਮਹਾਪੰਚਾਇਤ ਲਈ ਤਿਆਰ ਕੀਤੇ ਗਏ ਸ਼ੈੱਡ

ਗੁਰਦੀਪ ਸਿੰਘ ਭੱਟੀ
ਟੋਹਾਣਾ, 3 ਜਨਵਰੀ
ਸੰਯੁਕਤ ਕਿਸਾਨ ਮੋਰਚੇ ਵੱਲੋਂ ਬੁਲਾਈ ਗਈ ਮਹਾਪੰਚਾਇਤ ਇਥੇ ਸਥਿਤ ਐਡੀਸ਼ਨਲ ਅਨਾਜ ਮੰਡੀ ’ਚ ਅੱਜ ਹੋਵੇਗੀ। ਇਸ ਮਹਾਪੰਚਾਇਤ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।
80 ਏਕੜ ’ਚ ਬਣੀ ਮੰਡੀ ਦੇ ਸਾਰੇ ਗੇਟ ਬੰਦ ਕਰਕੇ ਕੇਵਲ ਇਕ ਗੇਟ ਖੁੱਲ੍ਹਾ ਰੱਖਿਆ ਗਿਆ ਹੈ। ਮੰਡੀ ਵਿੱਚ 300 ਗੁਣਾਂ 300 ਫੁੱਟ ਦੇ ਤਿੰਨ ਸ਼ੈੱਡ ਤਿਆਰ ਕੀਤੇ ਗਏ ਹਨ। ਜ਼ਿਲ੍ਹਾ ਕਿਸਾਨ ਕਮੇਟੀ ਪਹਿਲਾਂ ਹੀ ਹਰਿਆਣਾ ਅਤੇ ਪੰਜਾਬ ਦੇ ਇਲਾਕਿਆਂ ’ਚ ਪ੍ਰਚਾਰ ਕਰਕੇ ਕਿਸਾਨਾਂ ਨੂੰ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਲਈ ਲਾਮਬੰਦ ਕਰ ਚੁੱਕੀ ਹੈ। ਜ਼ਿਲ੍ਹਾ ਕਮੇਟੀ ਦੇ ਕਿਸਾਨ ਆਗੂ ਜੋਗਿੰਦਰ ਸਿੰਘ ਭਾਕਿਯੂ-ਘਾਂਸੀਰਾਮ, ਅਜੈ ਸਿਧਾਨੀ, ਕਾਮਰੇਡ ਜਗਤਾਰ ਸਿੰਘ, ਲਾਭ ਸਿੰਘ, ਛਿੰਦਰ ਸਿੰਘ, ਰਾਜੇਂਦਰ ਬਾਬੂ, ਕ੍ਰਿਸ਼ਨ ਡਾਂਗਰਾ, ਸੰਤੋਖ ਸਿੰਘ, ਰਮੇਸ਼ ਸਿੰਘ ਬਾਬਾ, ਸੁਖਵਿੰਦਰ ਸਿੰਘ, ਬਲਵੰਤ ਸਿੰਘ ਸਮੈਣ ਤੇ ਹੋਰ ਸਹਿਯੋਗੀ ਸਾਥੀਆਂ ਨੇ ਲਾਮਬੰਦੀ ਮੀਟਿੰਗਾਂ ਕਰ ਕੇ ਇਸ ਮਹਾਪੰਚਾਇਤ ’ਚ ਵੱਧ ਤੋਂ ਵੱਧ ਕਿਸਾਨਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
ਜ਼ਿਲ੍ਹਾ ਕਮੇਟੀ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਹੁਣਦਾਰੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਤੇ ਪੰਚਾਇਤ ਦੀ ਸਫ਼ਲਤਾ ਰਾਹੀਂ ਸਾਂਝੇ ਮੁੱਦਿਆਂ ਨੂੰ ਬੂੁਰ ਪਵੇਗਾ। ਲਾਭ ਨੇ ਦੱਸਿਆ ਕਿ ਪਿੰਡਾਂ, ਗੁਰਦੁਆਰਿਆਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਲੰਗਰ ਲਾਉਣ ਲਈ ਥਾਂ ਮੰਗੀ ਗਈ ਹੈ। ਕੁਝ ਕਿਸਾਨ ਟਰੈਕਟਰ-ਟਰਾਲੀਆਂ ’ਤੇ ਲੰਗਰ ਲੈ ਕੇ ਪੁੱਜ ਰਹੇ ਹਨ। ਜੋਗਿੰਦਰ ਸਿੰਘ ਭਾਕਿਯੂ ਨੇ ਕਿਹਾ ਕਿ ਕਿਸਾਨਾਂ ਨੂੰ ਪਤਾ ਹੈ ਕਿ ਕੇਂਦਰ ਸਰਕਾਰ ਵਾਅਦਾਖ਼ਿਲਾਫ਼ੀ ਕਰ ਰਹੀ ਹੈ। ਇਥੇ ਦੱਸਣਯੋਗ ਹੈ ਕਿ ਕਿਸਾਨ ਮਹਾਪੰਚਾਇਤ ਵਾਲੀ ਥਾਂ ’ਤੇ ਪੁਲੀਸ ਦੀਆਂ ਤਿੱਖੀਆਂ ਨਜ਼ਰਾਂ ਟਿਕੀਆਂ ਹਨ। ਐੱਸਐੱਚਓ ਸਿਟੀ ਦੇਵੀਲਾਲ ਨੇ ਮੌਕੇ ’ਤੇ ਕੁਝ ਹਦਾਇਤਾਂ ਵੀ ਜਾਰੀ ਕੀਤੀਆਂ ਹਨ। ਕਾਮਰੇਡ ਜਗਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਿੰਮੇਵਾਰੀ ਕਿਸਾਨ ਆਗੂਆਂ ਦਾ ਨਿੱਘਾ ਸਵਾਗਤ ਕਰਨਾ ਹੈ।

Advertisement

Advertisement