ਪਿੰਡ ਸਰਾਭਾ ’ਚ ਕਿਸਾਨ ਮਹਾ-ਪੰਚਾਇਤ: ਕੇਂਦਰ ਅਨਾਜ ’ਤੇ ਦਰਾਮਦ ਡਿਊਟੀ ਘਟਾ ਕੇ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਦੇ ਰਾਹ ਤੋਰਨ ਲੱਗਾ: ਐੱਸਕੇਐੱਮ
06:08 PM Dec 14, 2023 IST
Advertisement
ਸੰਤੋਖ ਗਿੱਲ
ਗੁਰੂਸਰ ਸੁਧਾਰ, 14 ਦਸੰਬਰ
ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਅਤੇ ਭਾਕਿਯੂ (ਏਕਤਾ ਸਿੱਧੂਪੁਰ) ਦੇ ਸੱਦੇ 'ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ਵਿੱਚ ਕਿਸਾਨ ਮਹਾ-ਪੰਚਾਇਤ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਮੋਰਚੇ ਦੇ ਕੌਮੀ ਕਿਸਾਨ ਆਗੂਆਂ ਨੇ ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਿਸ਼ਵ ਵਪਾਰ ਸੰਗਠਨ ਦੇ ਦਬਾਅ ਹੇਠ ਕਣਕ ਸਮੇਤ ਕਿਸਾਨੀ ਜਿਣਸਾਂ ਤੇ ਸੁੱਕੇ ਮੇਵਿਆਂ ਤੋਂ ਦਰਾਮਦ ਡਿਊਟੀ ਘਟਾ ਕੇ ਜਾਂ ਖ਼ਤਮ ਕਰ ਕੇ ਵਿਦੇਸ਼ੀ ਉਤਪਾਦਾਂ ਲਈ ਭਾਰਤ ਦੇ ਰਾਹ ਖੋਲ੍ਹਣ ਦੀ ਤਿਆਰੀ ਕਰ ਰਹੀ ਹੈ।
Advertisement
Advertisement
ਕਿਸਾਨ ਆਗੂਆਂ ਨੇ ਇਹ ਵੀ ਦੋਸ਼ ਲਾਇਆ ਕਿ ਅਜਿਹਾ ਕਰ ਕੇ ਮੋਦੀ ਹਕੂਮਤ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਦੇ ਰਾਹ ਤੋਰਨ ਲੱਗੀ ਹੈ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਜੇ ਕੇਂਦਰ ਨੇ ਫਰਵਰੀ 2024 ਤੋਂ ਕਿਸਾਨੀ ਜਿਣਸਾਂ ਤੋਂ ਦਰਾਮਦ ਡਿਊਟੀ ਖ਼ਤਮ ਕਰੇਗੀ ਤਾਂ ਦੇਸ਼ ਭਰ ਦੇ ਕਿਸਾਨ ਫਰਵਰੀ ਵਿੱਚ ਹੀ ਮੁੜ ਵੱਡਾ ਕਿਸਾਨ ਅੰਦੋਲਨ ਕਰਨਗੇ।
Advertisement