For the best experience, open
https://m.punjabitribuneonline.com
on your mobile browser.
Advertisement

ਕਿਸਾਨ ਅੰਦੋਲਨ: ਸ਼ਹੀਦਾਂ ਦੇ ਵਾਰਸਾਂ ਨੂੰ ਨਿਯੁਕਤੀ ਪੱਤਰ ਵੰਡੇ

07:00 AM Aug 07, 2024 IST
ਕਿਸਾਨ ਅੰਦੋਲਨ  ਸ਼ਹੀਦਾਂ ਦੇ ਵਾਰਸਾਂ ਨੂੰ ਨਿਯੁਕਤੀ ਪੱਤਰ ਵੰਡੇ
ਕਿਸਾਨਾਂ ਦੇ ਵਾਰਸਾਂ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ ਪ੍ਰੋ. ਓਂਕਾਰ ਸਿੰਘ ਤੇ ਹੋਰ।
Advertisement

ਬੀਰਬਲ ਰਿਸ਼ੀ
ਧੂਰੀ, 6 ਅਗਸਤ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਹਲਕਾ ਧੂਰੀ ਨਾਲ ਸਬੰਧਤ ਪੰਜ ਪਿੰਡਾਂ ਦੇ ਉਨ੍ਹਾਂ ਪਰਿਵਾਰਾਂ ਦੇ ਮੋਹਰੀ ਮੈਂਬਰਾਂ ਨੂੰ ਤਰਸ ਦੇ ਆਧਾਰ ’ਤੇ ਵੱਖ-ਵੱਖ ਵਿਭਾਗਾਂ ’ਚ ਸਰਕਾਰੀ ਨੌਕਰੀ ਦੇ ਨਿਯੁਕਤੀ ਪੱਤਰ ਦਿੱਤੇ ਗਏ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਦਿੱਲੀ ਦੇ ਕਿਸਾਨੀ ਅੰਦੋਲਨ ਵਿੱਚ ਸ਼ਹੀਦ ਹੋ ਗਏ ਸਨ। ਵਿਦਿਅਕ ਯੋਗਤਾ ਨੂੰ ਆਧਾਰ ਮੰਨ ਕੇ ਦਿੱਤੇ ਨਿਯੁਕਤੀ ਪੱਤਰ ਮੁੱਖ ਮੰਤਰੀ ਦੇ ਓਐੱਸਡੀ ਪ੍ਰੋਫੈਸਰ ਓਂਕਾਰ ਸਿੰਘ ਸਿੱਧੂ ਤੇ ਉਨ੍ਹਾਂ ਦੀ ਟੀਮ ਵੱਲੋਂ ਸਬੰਧਤ ਪਰਿਵਾਰਾਂ ਦੇ ਘਰ-ਘਰ ਪਹੁੰਚ ਕਰ ਕੇ ਵੰਡੇ ਗਏ। ਪਿੰਡ ਮੀਮਸਾ ਦੇ ਸ਼ਹੀਦ ਕਿਸਾਨ ਗੁਰਪ੍ਰੀਤ ਸਿੰਘ ਦੀ ਪਤਨੀ ਜਸਵੀਰ ਕੌਰ ਨੂੰ ਦਫ਼ਤਰ ਬਲਾਕ ਖੇਤੀਵਾੜੀ ਅਫਸਰ ਡੇਹਲੋਂ ਜ਼ਿਲ੍ਹਾ ਲੁਧਿਆਣਾ, ਸ਼ਹੀਦ ਸੋਹਣ ਲਾਲ ਦੇ ਪੁੱਤਰ ਹਰਪ੍ਰੀਤ ਸਿੰਘ ਨੂੰ ਦਫ਼ਤਰ ਖੇਤੀਵਾੜੀ ਅਫ਼ਸਰ ਲੁਧਿਆਣਾ ਅਧੀਨ ਬੇਲਦਾਰ, ਸ਼ਹੀਦ ਬਿੱਕਰ ਸਿੰਘ ਵਾਸੀ ਰਣੀਕੇ ਦੇ ਪੁੱਤਰ ਜਗਸੀਰ ਸਿੰਘ ਨੂੰ ਬਤੌਰ ਬੇਲਦਾਰ ਸਰਕਲ ਬੱਦੋਵਾਲ ਬਲਾਕ ਲੁਧਿਆਣਾ, ਪਿੰਡ ਬੇਨੜਾ ਦੇ ਸ਼ਹੀਦ ਸਤਨਾਮ ਸਿੰਘ ਦੀ ਪਤਨੀ ਮਨਦੀਪ ਕੌਰ ਨੂੰ ਦਫ਼ਤਰ ਮੁੱਖ ਖੇਤੀਵਾੜੀ ਅਫ਼ਸਰ ਲੁਧਿਆਣਾ ’ਚ ਸੇਵਾਦਾਰ, ਸ਼ਹੀਦ ਬੀਬੀ ਬਲਜੀਤ ਕੌਰ ਸੁਲਤਾਨਪੁਰ ਦੇ ਪੁੱਤਰ ਹਰਪ੍ਰੀਤ ਸਿੰਘ ਨੂੰ ਦਫ਼ਤਰ ਖੇਤੀਵਾੜੀ ਅਫਸਰ ਲੁਧਿਆਣਾ ’ਚ ਬੇਲਦਾਰ ਵਜੋਂ ਨਿਯੁਕਤੀ ਪੱਤਰ ਦਿੱਤੇ ਗਏ। ਇਸ ਤੋਂ ਇਲਾਵਾ ਹਲਕਾ ਧੂਰੀ ਤੋਂ ਬਾਹਰਲੇ ਪਿੰਡ ਗੋਬਿੰਦਪੁਰਾ ਦੇ ਸ਼ੁਭਪ੍ਰੀਤ ਸਿੰਘ ਨੂੰ ਗੰਨਾ ਵਿਕਾਸ ਅਫ਼ਸਰ ਦੇ ਦਫ਼ਤਰ ਲੁਧਿਆਣਾ ਚੌਕੀਦਾਰ ਵਜੋਂ ਨਿਯੁਕਤੀ ਪੱਤਰ ਦਿੱਤਾ ਗਿਆ। ਇਨ੍ਹਾਂ ਨਿਯੁਕਤੀ ਪੱਤਰਾਂ ਦੀ ਵੰਡ ਮੌਕੇ ਓਐੱਸਡੀ ਦੀ ਟੀਮ ’ਚ ਸ਼ੁਮਾਰ ਅਮੀਰ ਸਿੰਘ ਤੋਂ ਇਲਾਵਾ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ, ਵਕਫ਼ ਬੋਰਡ ਦੇ ਮੈਂਬਰ ਡਾ. ਅਨਵਰ ਭਸੌੜ, ਜਸਵੀਰ ਸਿੰਘ ਜੱਸੀ ਸੇਖੋਂ, ਬਲਾਕ ਪ੍ਰਧਾਨ ਗੁਰਤੇਜ ਸਿੰਘ ਤੇਜੀ ਕੱਕੜਵਾਲ ਆਦਿ ਵੀ ਸ਼ਾਮਲ ਸਨ।

Advertisement

Advertisement
Author Image

sukhwinder singh

View all posts

Advertisement
Advertisement
×