ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੀਂਹ ਤੋਂ ਬਾਅਦ ਕਿਰਤੀ ਪਰਿਵਾਰ ਦਾ ਘਰ ਢਹਿ-ਢੇਰੀ

10:18 AM Jul 12, 2023 IST
ਪੋਸੀ ਵਿੱਚ ਢਹਿ-ਢੇਰੀ ਹੋਏ ਕੱਚੇ ਘਰ ਦੀ ਤਸਵੀਰ।

ਜੋਗਿੰਦਰ ਕੁੱਲੇਵਾਲ
ਗੜ੍ਹਸ਼ੰਕਰ, 11 ਜੁਲਾਈ
ਇੱਥੋਂ ਦੇ ਨਜ਼ਦੀਕੀ ਪਿੰਡ ਪੋਸੀ ਵਿਚ ਇੱਕ ਕਿਰਤੀ ਪਰਿਵਾਰ ਦਾ ਕੱਚਾ ਘਰ ਢਹਿ-ਢੇਰੀ ਹੋ ਗਿਆ। ਇਸ ਦੌਰਾਨ ਘਰ ਦੇ ਮਾਲਕ ਗੁਰਮੀਤ ਸਿੰਘ ਪੁੱਤਰ ਰਤਨ ਸਿੰਘ ਵਾਸੀ ਪਿੰਡ ਪੋਸੀ 70 ਸਾਲ ਦੇ ਸਿਰ ਵਿਚ ਗਾਡਰ ਆਣ ਵੱਜਿਆ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਢਾਹਾਂ ਕਲੇਰਾਂ ਹਸਪਤਾਲ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਪਰਿਵਾਰਕ ਮੈਂਬਰਾਂ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਚਲਾਉਂਦਾ ਹੈ ਤੇ ਦਿਹਾੜੀ-ਦੱਪਾ ਕਰਦੇ ਹਨ। ਗੁਰਮੀਤ ਸਿੰਘ ਰਾਜ ਮਿਸਤਰੀ ਦਾ ਕੰਮ ਕਰਦਾ ਹੈ। ਸਵੇਰੇ ਜਦੋਂ ਉਨ੍ਹਾਂ ਕੰਮ ’ਤੇ ਜਾਣ ਵੇਲੇ ਆਪਣੇ ਸਮਾਨ ਵਾਲਾ ਥੈਲਾ ਚੁੱਕਿਆ ਤਾਂ ੳੱਪਰੋਂ ਗਾਡਰ ਡਿੱਗਣੇ ਸ਼ੁਰੂ ਹੋ ਗਏ ਜਿਸ ਕਾਰਨ ਗਰਮੀਤ ਸਿੰਘ ਦਾ ਸਿਰ ਫਟ ਗਿਆ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਤੇ ਉਹ ਇਲਾਜ ਅਧੀਨ ਹਨ। ਇੱਥੇ ਇਹ ਜ਼ਿਕਰਯੋਗ ਹੈ ਕਿ ਛੋਟੇ ਜਿਹੇ ਘਰ ਵਿਚ ਪਰਿਵਾਰ ਮਸਾਂ ਗੁਜ਼ਾਰਾ ਕਰਦਾ ਹੈ ਤੇ ਮਸਾਂ ਹੀ ਮਕਾਨ ਬਣਾਏ ਸਨ।
ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਲਾਜ ਲਈ ਸਹਾਇਤਾ ਕੀਤੀ ਜਾਵੇ ਕਿਉਂਕਿ ਮਹਿੰਗਾ ਇਲਾਜ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੈ। ਇਸ ਮੌਕੇ ਪਿੰਡ ਦੇ ਸਰਪੰਚ ਸੰਦੀਪ ਕੌਰ, ਪੰਚ ਰੇਸ਼ਮ ਸਿੰਘ, ਸਮਾਜ ਸੇਵੀ ਆਗੂ ਸ਼ਾਮ ਸੁੰਦਰ ਕਪੂਰ ਤੇ ਹੋਰ ਪਿੰਡ ਵਾਸੀ ਮੌਜੂਦ ਸਨ। ਐਸਡੀਐਮ ਜਸ਼ਨਪ੍ਰੀਤ ਕੌਰ ਅਤੇ ਤਪਨ ਭਨੋਟ ਤਹਿਸੀਲਦਾਰ ਨੇ ਦੱਸਿਆ ਕਿ ਉਨ੍ਹਾਂ ਆਪਣੇ ਮੁਲਾਜ਼ਮ ਭੇਜ ਕੇ ਤੇ ਮੌਕਾ ਦੇਖ ਕੇ ਸਾਰੀ ਰਿਪੋਰਟ ਪ੍ਰਾਪਤ ਕਰ ਲਈ ਹੈ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਵਿਚ ਕੋਈ ਢਿੱਲ ਨਹੀਂ ਵਰਤੀ ਜਾਵੇਗੀ ਤੇ ਤੁਰੰਤ ਸਹਾਇਤਾ ਲਈ ਪਰਿਵਾਰ ਦਾ ਕੇਸ ਬਣਾ ਭੇਜਿਆ ਗਿਆ ਹੈ। ਇਸ ਮਾਮਲੇ ਵਿਚ ਸਰਕਾਰ ਵੱਲੋਂ ਹਰ ਤਰ੍ਹਾਂ ਸਹਾਇਤਾ ਕੀਤੀ ਜਾਵੇਗੀ।

Advertisement

Advertisement
Tags :
ਕਿਰਤੀਢਹਿ-ਢੇਰੀਪਰਿਵਾਰਬਾਅਦਮੀਂਹ
Advertisement