ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਿਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਚਰਨ ਸਿੰਘ ਅੱਚਰਵਾਲ ਦਾ ਦੇਹਾਂਤ

07:56 AM Jul 15, 2024 IST

ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 14 ਜੁਲਾਈ
ਇਨਕਲਾਬੀ ਲਹਿਰ ਨਾਲ ਜੁੜੇ ਰਹੇ ਪਿੰਡ ਅੱਚਰਵਾਲ ਦੇ ਸਾਬਕਾ ਸਰਪੰਚ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਚਰਨ ਸਿੰਘ ਅੱਚਰਵਾਲ ਦੀ ਲੰਬੀ ਬਿਮਾਰੀ ਬਾਅਦ ਅੱਜ ਮੌਤ ਹੋ ਗਈ। ਜੱਦੀ ਪਿੰਡ ਅੱਚਰਵਾਲ ਵਿੱਚ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਕੂਕਾ ਲਹਿਰ, ਗ਼ਦਰੀ ਲਹਿਰ, ਬੱਬਰ ਅਕਾਲੀ ਅਤੇ ਨਕਸਲੀ ਲਹਿਰ ਦੇ ਕਈ ਯੋਧੇ ਇਸ ਪਿੰਡ ਵਿੱਚ ਪੈਦਾ ਹੋਏ। ਸਾਥੀ ਗੁਰਚਰਨ ਸਿੰਘ ਅੱਚਰਵਾਲ ਅੰਤਿਮ ਸਾਹ ਤੱਕ ਇਨਕਲਾਬੀ ਲਹਿਰ ਨਾਲ ਜੁੜੇ ਰਹੇ। ਕੁਝ ਅਰਸੇ ਤੋਂ ਉਹ ਗੰਭੀਰ ਬਿਮਾਰੀ ਨਾਲ ਜੂਝ ਰਹੇ ਸਨ। ਉਨ੍ਹਾਂ ਦੇ ਦੋਵੇਂ ਪੁੱਤਰਾਂ ਜਲੌਰ ਸਿੰਘ ਅਤੇ ਚਮਕੌਰ ਸਿੰਘ ਨੇ ਚਿਖਾ ਨੂੰ ਅਗਨੀ ਦਿਖਾਈ। ਪਰਿਵਾਰਕ ਸੂਤਰਾਂ ਅਨੁਸਾਰ 23 ਜੁਲਾਈ ਨੂੰ ਗੁਰਦੁਆਰਾ ਸਾਹਿਬ ਨੀਲੀ ਸਰ ਵਿੱਚ ਸ਼ਰਧਾਂਜਲੀ ਸਮਾਗਮ ਹੋਵੇਗਾ।

Advertisement

Advertisement