ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਿਰਤੀ ਕਿਸਾਨ ਯੂਨੀਅਨ ਬਲਾਕ ਮਲੋਟ ਦੀ ਚੋਣ

06:47 PM Dec 31, 2023 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਲਖਵਿੰਦਰ ਸਿੰਘ
ਮਲੋਟ, 31 ਦਸੰਬਰ

Advertisement

ਕਿਰਤੀ ਕਿਸਾਨ ਯੂਨੀਅਨ ਬਲਾਕ ਮਲੋਟ ਅਤੇ ਲੰਬੀ ਦੀ ਮੀਟਿੰਗ ਜਿਲ੍ਹਾ ਮੈਂਬਰ ਜਰਨੈਲ ਸਿੰਘ ਸੰਧੂ ਸਰਾਵਾਂ ਬੋਦਲਾਂ ਦੀ ਅਗਵਾਈ ਹੇਠ ਦਫ਼ਤਰ ਮਾਰਕਿਟ ਕਮੇਟੀ ਦਾਣਾ ਮੰਡੀ ਮਲੋਟ ਵਿਖੇ ਹੋਈ । ਮੀਟਿੰਗ ਵਿੱਚ ਜਸਵਿੰਦਰ ਸਿੰਘ ਝਬੇਲਵਾਲੀ ਸੂਬਾ ਵਿੱਤ ਸਕੱਤਰ, ਬਲਜੀਤ ਸਿੰਘ ਲੰਡੇ ਰੋਡੇ ਜ਼ਿਲ੍ਹਾ ਪ੍ਰਧਾਨ, ਨਿਰਮਲ ਸਿੰਘ ਗੋਨਿਆਣਾ ਜ਼ਿਲ੍ਹਾ ਮੀਤ ਸਕੱਤਰ, ਹਰਜਿੰਦਰ ਸਿੰਘ ਪਿੰਡ ਜੰਡਵਾਲਾ ਚੜ੍ਹਤ ਸਿੰਘ, ਹਰਦੀਪ ਸਿੰਘ ਢਿੱਲੋਂ ਸਰਾਵਾਂ ਬੋਦਲਾਂ , ਗੁਰਚਰਨ ਸਿੰਘ ਬੁੱਟਰ ਤਿੰਨਾਂ ਨੂੰ ਇਕਾਈ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਗੁਰਮੀਤ ਸਿੰਘ ਢਿੱਲੋਂ, ਇਕਬਾਲ ਸਿੰਘ ਢਿੱਲੋਂ, ਗੁਰਚਰਨ ਸਿੰਘ ਢਿੱਲੋਂ ਸਰਾਵਾਂ ਬੋਦਲਾਂ, ਗੁਰਦਿਆਲ ਸਿੰਘ ਸੰਧੂ, ਬਲਵੀਰ ਚੰਦ ਸ਼ਰਮਾ ਆਦਿ ਹਾਜ਼ਰ ਸਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ ਅਤੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਲੰਡੇ ਰੋਡੇ ਨੇ ਕਿਹਾ ਕਿ ਨਵੇਂ ਸਾਲ ਜਨਵਰੀ ਮਹੀਨੇ ਤੋਂ ਜਥੇਬੰਦੀ ਦੀ ਮੈਂਬਰਸ਼ਿਪ ਲਈ ਜ਼ੋਰਦਾਰ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਅਤੇ ਜਥੇਬੰਦੀ ਦੀ ਵਿਚਾਰਧਾਰਾ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਥੇਬੰਦੀ ਲਗਾਤਾਰ ਕਾਰਪੋਰੇਟ ਪੱਖੀ ਖੇਤੀ ਮਾਡਲ ਬਦਲ ਕੇ ਕੁਦਰਤ ਤੇ ਲੋਕ ਪੱਖੀ ਨਵੀਂ ਖੇਤੀ ਲਾਗੂ ਕਰਵਾਉਣ, ਪਾਣੀਆਂ ਦੀ ਵੰਡ ਰਿਪੇਰੀਅਨ ਸਿਧਾਂਤ ਦੇ ਮੁਤਾਬਕ ਕਰਵਾਉਣ ਅਤੇ ਹੋਰ ਕਈ ਕਿਸਾਨੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਜੱਦੋ-ਜਹਿਦ ਕਰ ਰਹੀ ਹੈ। ਇਸ ਮੀਟਿੰਗ ਵਿੱਚ ਅਗਾਂਹਵਧੂ ਕਿਸਾਨ ਜਸਦੇਵ ਸਿੰਘ ਸੰਧੂ ਯੂਨੀਅਨ ਦੇ ਸ਼ਹਿਰੀ ਪ੍ਰਧਾਨ, ਮਾਸਟਰ ਟਹਿਲ ਸਿੰਘ ਜਰਨਲ ਸਕੱਤਰ, ਜਸਪਾਲ ਸਿੰਘ ਝੋਰੜ ਪ੍ਰੈਸ ਸਕੱਤਰ ,ਜਗਤਾਰ ਸਿੰਘ ਠੇਕੇਦਾਰ ਵਾਈਸ ਪ੍ਰਧਾਨ, ਸਰਦੂਲ ਸਿੰਘ ਸੰਧੂ ਖਜਾਨਚੀ, ਵਿਜੇ ਕੁਮਾਰ , ਮਨਜੀਤ ਸਿੰਘ ਗਿੱਲ, ਸੁਖਦੇਵ ਸਿੰਘ, ਸੁਖਰਾਜ ਸਿੰਘ ਬਰਾੜ, ਸਰਦੂਲ ਸਿੰਘ ਫੌਜੀ ਅਤੇ ਬਲਵੀਰ ਚੰਦ ਸ਼ਰਮਾ ਮੈਂਬਰ ਚੁਣੇ ਗਏ।

Advertisement
Advertisement
Advertisement