ਮੱਸਿਆ ਦੇ ਦਿਹਾੜੇ ਢੱਕੀ ਸਾਹਿਬ ਵਿਖੇ ਕੀਰਤਨ ਦਰਬਾਰ
ਪੱਤਰ ਪ੍ਰੇਰਕ
ਪਾਇਲ, 16 ਅਗਸਤ
ਸਾਉਣ ਮਹੀਨੇ ਦੀ ਮੱਸਿਆ ਦੇ ਦਿਹਾੜੇ ’ਤੇ ਸੰਤ ਦਰਸ਼ਨ ਸਿੰਘ ਖਾਲਸਾ ਦੀ ਪ੍ਰੇਰਣਾ ਸਦਕਾ ਗੁਰੂਕੁਲ ਕੀਰਤਨ ਟਕਸਾਲ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਵੱਲੋਂ ਇਥੇ ਮਲ੍ਹਾਰ ਰਾਗ ਕੀਰਤਨ ਦਰਬਾਰ ਕਰਵਾਇਆ। ਇਸ ਮੌਕੇ ਉਸਤਾਦ ਭਾਈ ਅਮਰਜੀਤ ਸਿੰਘ-ਭਾਈ ਬਲਵੰਤ ਸਿੰਘ ਬੇਗੋਵਾਲ ਵਾਲੇ, ਭਾਈ ਹਰਜਿੰਦਰ ਸਿੰਘ ਚਮਕੌਰ ਸਾਹਿਬ ਵਾਲੇ, ਭਾਈ ਪਰਮਦੀਪ ਸਿੰਘ ਵਿਜੇਤਾ ਗਾਵਹੁ ਸਚੀ ਬਾਣੀ ਪੀਟੀਸੀ ਪੰਜਾਬੀ, ਭਾਈ ਸਤਨਾਮ ਸਿੰਘ ਖੰਨੇ ਵਾਲੇ, ਬੀਬੀ ਸ਼ਾਲੂ ਗੌਰੀ ਤੇ ਬੀਬੀ ਅਲੀਸ਼ਾ ਕੌਰ, ਕੀਰਤਨ ਜਥਾ ਸੰਤ ਨਾਰਾਇਣ ਸਿੰਘ ਲਧਾਈਕੇ ਗੁਰਮਤਿ ਸੰਗੀਤ ਵਿਦਿਆਲਾ ਦੋਰਾਹਾ ਅਤੇ ਵਿਦਿਆਰਥੀ ਗੁਰੂਕੁਲ ਕੀਰਤਨ ਟਕਸਾਲ ਤਪੋਬਣ ਢੱਕੀ ਸਾਹਿਬ ਮਕਸੂਦੜਾ ਆਦਿ ਨੇ ਮਲ੍ਹਾਰ ਰਾਗ ਆਧਾਰਿਤ ਗੁਰਬਾਣੀ ਸ਼ਬਦਾਂ ਦੇ ਕੀਰਤਨ ਕਰਦਿਆਂ ਅਨੁੱਠੀ ਅਤੇ ਕਲਾਤਮਕ ਸ਼ੈਲੀ ਬਦੌਲਤ ਹਾਜ਼ਰ ਸ਼ੰਗਤਾਂ ਨੂੰ ਕੀਲਿਆ।
ਸੰਤ ਦਰਸ਼ਨ ਸਿੰਘ ਖਾਲਸਾ ਨੇ ‘ਵੰਡ ਤੋਂ ਪਹਿਲਾਂ ਅਤੇ ਬਾਅਦ ਕੀਰਤਨ ਸ਼ੈਲੀ ’ਚ ਅੰਤਰ’ ਵਿਸ਼ੇ ’ਤੇ ਸਾਂਝ ਪਾਉਂਦਿਆਂ ਫੁਰਮਾਇਆ ਕਿ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਤੇ ਬਾਹਰ ਸੁਰ-ਮਈ ਤਰੀਕੇ ਨਾਲ ਗਾਇਨ ਹੁੰਦਾ ਸੀ। ਉਨ੍ਹਾਂ ਅੱਜ ਦੇ ਮਲ੍ਹਾਰ ਰਾਗ ਕੀਰਤਨ ਦਰਬਾਰ ’ਚ ਰਬਾਬ, ਸਰੰਦਾ, ਦਿਲਰੁਬਾ ਅਤੇ ਤਾਊਸ ਆਦਿ ਤੰਤੀ ਸਾਜ਼ਾਂ ਨਾਲ ਮੁਹਾਰਤ ਰੱਖਣ ਵਾਲੇ ਕੀਰਤਨੀਏ ਵਲੋਂ ਸਿਰਜੇ ਰੁਹਾਨੀ ਮਾਹੌਲ ਦੀ ਤਾਰੀਫ ਕਰਦਿਆਂ ਗੁਰਮਤਿ ਸੰਗੀਤ ਦੇ ਵਿਰਸੇ ਤੇ ਵਿਰਾਸਤ ਪ੍ਰਤੀ ਸੁਚੇਤਤਾ ਨਾਲ ਸਭਨਾਂ ਨੂੰ ਕਾਰਜ਼ਸ਼ੀਲ ਹੋਣ ਲਈ ਪ੍ਰੇਰਿਆ। ਇਸ ਮੌਕੇ ਬਾਬਾ ਲਖਵੀਰ ਸਿੰਘ ਲਲੋਡਾ, ਬਾਬਾ ਜੈਦੀਪ ਸਿੰਘ ਕਕਰਾਲਾ, ਬਾਬਾ ਸੁਰਿੰਦਰ ਸਿੰਘ, ਭਾਈ ਗੁਰਦੀਪ ਸਿੰਘ, ਭਾਈ ਹਰਵੰਤ ਸਿੰਘ, ਭਾਈ ਹਰਕੀਰਤ ਸਿੰਘ, ਭਾਈ ਕੜਾਕਾ ਸਿੰਘ ਆਦਿ ਸ਼ਖ਼ਸੀਅਤਾਂ ਨੇ ਸੇਵਾਵਾਂ ਨਿਭਾਈਆਂ।