ਮਾਤਾ ਸੁੰਦਰੀ ਕਾਲਜ ਵਿੱਚ ਕੀਰਤਨ ਅਤੇ ਭਾਸ਼ਣ ਮੁਕਾਬਲੇ
06:54 AM Nov 11, 2023 IST
Advertisement
ਨਵੀਂ ਦਿੱਲੀ: ਮਾਤਾ ਸੁੰਦਰੀ ਕਾਲਜ ਫਾਰ ਵੁਮੈਨ ਵੱਲੋਂ ਦੋ ਰੋਜ਼ਾ ਬਾਣੀ ਕੀਰਤਨ ਮੁਕਾਬਲੇ ਕਰਵਾਏ ਗਏ। ਮੁਕਾਬਲੇ ਦਾ ਮੁੱਖ ਵਿਸ਼ਾ ਗੁਰੂ ਅਮਰਦਾਸ ਜੀ ਨੂੰ ਸਮਰਪਤਿ ਸੀ। ਵਿਦਿਆਰਥੀਆਂ ਲਈ ਇਸ ਵਿਸ਼ੇ ਦੀ ਚੋਣ ਦਾ ਮੁੱਖ ਕਾਰਨ ਉਨ੍ਹਾਂ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦਾ ਮਨੁੱਖੀ ਜੀਵਨ ਵਿਚ ਖਾਸ ਸਥਾਨ ਬਾਰੇ ਜਾਣੂ ਕਰਾਉਣਾ ਸੀ। ਉਦਘਾਟਨੀ ਸਮਾਗਮ ਵਿਚ ਕਾਲਜ ਦੇ ਪ੍ਰਿੰਸੀਪਲ ਪ੍ਰੋ. ਹਰਪ੍ਰੀਤ ਕੌਰ ਨੇ ਵਿਦਿਆਰਥੀਆਂ ਅਤੇ ਟੀਮ ਕੋਆਰਡੀਨੇਟਰਾਂ ਨੂੰ ਜੀ ਆਇਆਂ ਕਿਹਾ। ਬਾਣੀ ਮੁਕਾਬਲਾ ਗੁਰੂ ਅਮਰਦਾਸ ਜੀ ਦੁਆਰਾ ਰਚਤਿ ਬਾਣੀ ‘ਆਨੰਦ ਸਾਹਿਬ’ ’ਤੇ ਅਤੇ ਭਾਸ਼ਣ ਮੁਕਾਬਲੇ ਦਾ ਵਿਸ਼ਾ ਉਨ੍ਹਾਂ ਦੇ ਜੀਵਨ, ਸਿੱਖਿਆਵਾਂ ਅਤੇ ਵਿਚਾਰਧਾਰਾ ’ਤੇ ਆਧਾਰਤਿ ਸੀ। ਇਸ ਵਿਚ ਹਰ ਪੱਧਰ ’ਤੇ ਲਗਪਗ 60 ਟੀਮਾਂ ਨੇ ਹਿੱਸਾ ਲਿਆ। ਜੇਤੂਆਂ ਨੂੰ ਮੁੱਖ ਮਹਿਮਾਨਾਂ ਜਸਪ੍ਰੀਤ ਸਿੰਘ ਕਰਮਸਰ, ਡਾਕਟਰ ਮਨਮੋਹਨ ਕੌਰ ਅਤੇ ਕਾਲਜ ਦੇ ਪ੍ਰਿੰਸੀਪਲ ਪ੍ਰੋ. ਹਰਪ੍ਰੀਤ ਕੌਰ ਨੇ ਇਨਾਮਾਂ ਨਾਲ ਸਨਮਾਨਤਿ ਕੀਤਾ। -ਨਿੱਜੀ ਪੱਤਰ ਪ੍ਰੇਰਕ
Advertisement
Advertisement
Advertisement