For the best experience, open
https://m.punjabitribuneonline.com
on your mobile browser.
Advertisement

ਜਨਤਕ ਸਮਾਗਮਾਂ ’ਚ ਹਿੱਸਾ ਲੈਣਗੇ ਕਿੰਗ ਚਾਰਲਸ

07:59 AM May 01, 2024 IST
ਜਨਤਕ ਸਮਾਗਮਾਂ ’ਚ ਹਿੱਸਾ ਲੈਣਗੇ ਕਿੰਗ ਚਾਰਲਸ
Advertisement

ਲੰਡਨ, 30 ਅਪਰੈਲ
ਕੈਂਸਰ ਤੋਂ ਪੀੜਤ ਕਿੰਗ ਚਾਰਲਸ (ਤੀਜਾ) ਜਨਤਕ ਜ਼ਿੰਮੇਵਾਰੀਆਂ ਨਿਭਾਉਣ ਲਈ ਅੱਜ ਪਰਤ ਆਏ ਹਨ। ਉਨ੍ਹਾਂ ਦਾ ਤਿੰਨ ਮਹੀਨਿਆਂ ਤੋਂ ਇਲਾਜ ਚੱਲ ਰਿਹਾ ਹੈ। ਬਕਿੰਘਮ ਪੈਲੇਸ ਨੇ 6 ਫਰਵਰੀ ਨੂੰ ਐਲਾਨ ਕੀਤਾ ਸੀ ਕਿ ਕਿੰਗ ਚਾਰਲਸ ਕੈਂਸਰ ਦੇ ਇਲਾਜ ’ਤੇ ਧਿਆਨ ਕੇਂਦਰਤ ਕਰਨ ਲਈ ਜਨਤਕ ਪ੍ਰੋਗਰਾਮਾਂ ਵਿੱਚ ਸ਼ਾਮਲ ਨਹੀਂ ਹੋਣਗੇ। ਉਹ ਅਗਲੇ ਕੁੱਝ ਹਫ਼ਤਿਆਂ ਦੌਰਾਨ ਪਹਿਲੀ ਵਾਰ ਜਨਤਕ ਪ੍ਰੋਗਰਾਮਾਂ ਵਿੱਚ ਨਜ਼ਰ ਆਉਣਗੇ ਕਿਉਂਕਿ ਉਹ ਜੂਨ ਵਿੱਚ ਜਾਪਾਨ ਦੇ ਸਮਰਾਟ ਤੇ ਮਹਾਰਾਣੀ ਦੇ ਅਧਿਕਾਰਿਤ ਦੌਰੇ ਦੀ ਮੇਜ਼ਬਾਨੀ ਲਈ ਤਿਆਰ ਹਨ। ਹਾਲਾਂਕਿ, ਇਹ ਸਪਸ਼ਟ ਨਹੀਂ ਹੈ ਕਿ ਉਹ ਗਰਮੀਆਂ ਦੇ ਰਵਾਇਤੀ ਸ਼ਾਹੀ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ ਜਾਂ ਨਹੀਂ ਕਿਉਂਕਿ ਹਾਲੇ ਵੀ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। -ਏਪੀ

Advertisement

Advertisement
Author Image

Advertisement
Advertisement
×