For the best experience, open
https://m.punjabitribuneonline.com
on your mobile browser.
Advertisement

ਅਣਖ ਖਾਤਰ ਨੌਜਵਾਨ ਦਾ ਕਤਲ

08:17 AM Jul 19, 2023 IST
ਅਣਖ ਖਾਤਰ ਨੌਜਵਾਨ ਦਾ ਕਤਲ
Advertisement

ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੇ ਜਾਫਰਾਬਾਦ ਵਿੱਚ ਇੱਕ ਲੜਕੀ ਦੇ ਪਿਤਾ ਤੇ ਭਰਾਵਾਂ ਨੇ ਉਸ ਦੇ 25 ਸਾਲਾ ਪ੍ਰੇਮੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਦਿੱਲੀ ਦੇ ਬ੍ਰਹਮਪੁਰੀ ਵਾਸੀ ਸਲਮਾਨ ਵਜੋਂ ਹੋਈ ਹੈ। ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਸ਼ਾਮ ਕਰੀਬ 5.15 ਵਜੇ ਜਾਫਰਾਬਾਦ ਇਲਾਕੇ ਵਿੱਚ ਕਲਿਆਣ ਸਨਿੇਮਾ ਚੌਹਾਨ ਨੇੜੇ ਗਲੀ ਨੰਬਰ 2 ਵਿੱਚ ਇੱਕ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰਨ ਦੀ ਸੂਚਨਾ ਮਿਲੀ। ਪੁਲੀਸ ਦੀ ਮੁੱਢਲੀ ਜਾਂਚ ਵਿੱਚ ਪਾਇਆ ਗਿਆ ਕਿ ਸਲਮਾਨ ਦੀ ਗਰਦਨ ਅਤੇ ਛਾਤੀ ’ਤੇ ਚਾਕੂ ਨਾਲ ਵਾਰ ਕੀਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਸਲਮਾਨ ਦੀ ਪਿਛਲੇ ਦੋ ਸਾਲਾਂ ਤੋਂ ਇੱਕ ਲੜਕੀ ਨਾਲ ਦੋਸਤੀ ਸੀ ਪਰ ਲੜਕੀ ਦੇ ਪਰਿਵਾਰ ਇਸ ਰਿਸ਼ਤੇ ਦੇ ਵਿਰੁੱਧ ਸੀ। ਜਾਣਕਾਰੀ ਅਨੁਸਾਰ ਸਲਮਾਨ ਗਲੀ ਨੰਬਰ 2 ਵਿੱਚ ਸਾਈਕਲ ’ਤੇ ਆ ਰਿਹਾ ਸੀ ਤਾਂ ਇਸ ਦੌਰਾਨ ਲੜਕੀ ਦੇ ਪਿਤਾ ਮੰਜ਼ੂਰ ਨੇ ਆਪਣੇ ਭਰਾ ਮੋਹਸਨਿ ਅਤੇ ਇੱਕ ਨਾਬਾਲਗ ਲੜਕੇ ਨਾਲ ਮਿਲ ਕੇ ਸਲਮਾਨ ’ਤੇ ਹਮਲਾ ਕਰ ਦਿੱਤਾ।

Advertisement

Advertisement
Tags :
Author Image

sukhwinder singh

View all posts

Advertisement
Advertisement
×