ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਡਾਕਟਰ ਦੀ ਹੱਤਿਆ: ਰੈਜ਼ੀਡੈਂਟ ਡਾਕਟਰਾਂ ਵੱਲੋਂ ਪੈਦਲ ਰੋਸ ਮਾਰਚ

10:48 AM Aug 17, 2024 IST
ਰੋਸ ਪ੍ਰਦਰਸ਼ਨ ਕਰਦੀਆਂ ਪੀਜੀਆਈ ਦੀਆਂ ਨਰਸਾਂ ਤੇ ਸਟਾਫ। -ਫੋਟੋ: ਪ੍ਰਦੀਪ ਤਿਵਾੜੀ

ਕੁਲਦੀਪ ਸਿੰਘ
ਚੰਡੀਗੜ੍ਹ, 16 ਅਗਸਤ
ਪੱਛਮੀ ਬੰਗਾਲ ਦੇ ਕੋਲਕਾਤਾ ਸਥਿਤ ਸਰਕਾਰੀ ਜੀਆਰ ਕਰ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਮਹਿਲਾ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਮਾਮਲੇ ਖ਼ਿਲਾਫ਼ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਆਫ ਗੌਰਮਿੰਟ ਮੈਡੀਕਲ ਕਾਲਜ ਤੇ ਹਸਪਤਾਲ (ਜੀਐੱਮਸੀਐੱਚ) ਚੰਡੀਗੜ੍ਹ ਨੇ ਅੱਜ ਸੈਕਟਰ-32 ਵਿੱਚ ਪੈਦਲ ਰੋਸ ਮਾਰਚ ਕੀਤਾ। ਪਿਛਲੇ ਚਾਰ ਦਿਨਾਂ ਤੋਂ ਲਗਾਤਾਰ ਹੜਤਾਲ ਉੱਤੇ ਚੱਲ ਰਹੇ ਜੀਐੱਮਸੀਐੱਚ-32 ਅਤੇ ਪੀਜੀਆਈ ਦੇ ਰੈਜ਼ੀਡੈਂਟ ਡਾਕਟਰਾਂ ਨੇ ਸ਼ਾਮ ਸਮੇਂ ਸੁਖਨਾ ਝੀਲ ਉਤੇ ਜਾ ਕੇ ਮੋਮਬੱਤੀ ਮਾਰਚ ਵੀ ਕੱਢਿਆ। ਮੈਡੀਕਲ ਕਾਲਜ ਤੋਂ ਸ਼ੁਰੂ ਹੋਇਆ ਇਹ ਪੈਦਲ ਰੋਸ ਮਾਰਚ ਸੈਕਟਰ-32 ਦੀ ਮਾਰਕੀਟ ਅਤੇ ਐੱਸਡੀ ਕਾਲਜ ਵੱਲ ਹੁੰਦਾ ਹੋਇਆ ਵਾਪਸ ਕਾਲਜ ਆ ਕੇ ਸਮਾਪਤ ਹੋਇਆ। ਪ੍ਰਦਰਸ਼ਨਕਾਰੀ ਡਾਕਟਰਾਂ ਨੇ ‘ਨੋ ਸੇਫ਼ਟੀ ਨੋ ਡਿਊਟੀ’, ‘ਡਾਕਟਰਾਂ ਨੂੰ ਸੁਰੱਖਿਅਤ ਕਰੋ’, ‘ਜਨਤਾ ਕਿਉਂ ਨਹੀਂ ਭੜਕੀ ਹੈ ਉਹ ਵੀ ਭਾਰਤ ਦੇਸ਼ ਦੀ ਲੜਕੀ ਹੈ’, ‘ਡਾਕਟਰਾਂ ਉੱਤੇ ਅੱਤਿਆਚਾਰ ਬੰਦ ਕਰੋ’ ਵਰਗੇ ਨਾਅਰੇ ਲਗਾ ਕੇ ਆਪਣੇ ਰੋਸ ਦਾ ਇਜ਼ਹਾਰ ਕੀਤਾ। ਜੀਐੱਮਸੀਐੱਚ-32 ਦੀ ਰੈਜ਼ੀਡੈਂਟਸ ਡਾਕਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਉਮੰਗ, ਜਨਰਲ ਸਕੱਤਰ ਡਾ. ਵਿਵੇਕ, ਡਾ. ਦਿਲਜੋਤ ਅਤੇ ਮੀਡੀਆ ਇੰਚਾਰਜ ਡਾ. ਸੰਚਿਤ ਨਾਰੰਗ ਨੇ ਕਿਹਾ ਕਿ ਬੀਤੇ ਦਿਨੀਂ ਕੋਲਕਾਤਾ ਸਥਿਤ ਸਰਕਾਰੀ ਹਸਪਤਾਲ ਤੇ ਆਰਜੀ ਕਰ ਮੈਡੀਕਲ ਕਾਲਜ ਵਿਖੇ ਪੋਸਟਗ੍ਰੈਜੂਏਟ ਟਰੇਨੀ ਮਹਿਲਾ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਨੇ ਜਿੱਥੇ ਪੂਰੇ ਦੇਸ਼ ਵਿੱਚ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ, ਉੱਥੇ ਹੀ ਮਹਿਲਾ ਡਾਕਟਰਾਂ ਵਿੱਚ ਡਰ ਪੈਦਾ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਦੇਸ਼ ਦੇ ਹਰੇਕ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਡਾਕਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ‘ਸੈਂਟਰਲ ਪ੍ਰੋਟੈਕਸ਼ਨ ਐਕਟ ਫਾਰ ਆਲ ਦਿ ਮੈਡੀਕਲ ਪ੍ਰੋਫ਼ੈਸ਼ਨਲਜ਼’ ਬਿੱਲ ਨੂੰ ਪਾਰਲੀਮੈਂਟ ਵਿੱਚ ਮਨਜ਼ੂਰੀ ਦੇ ਕੇ ਦੇਸ਼ ਭਰ ਵਿੱਚ ਲਾਗੂ ਕੀਤਾ ਜਾਵੇ। ਜਦੋਂ ਤੱਕ ਸਰਕਾਰ ਇਹ ਐਕਟ ਲਾਗੂ ਕਰਨ ਦਾ ਭਰੋਸਾ ਨਹੀਂ ਦਿੰਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।

Advertisement

ਨਰਸਿਜ਼ ਐਸੋਸੀਏਸ਼ਨ ਵੱਲੋਂ ਪੀਜੀਆਈ ਵਿੱਚ ਮੋਮਬੱਤੀ ਮਾਰਚ

ਪੀਜੀਆਈ ਨਰਸਿਜ਼ ਵੈੱਲਫ਼ੇਅਰ ਐਸੋਸੀਏਸ਼ਨ ਚੰਡੀਗੜ੍ਹ ਵੱਲੋਂ ਪ੍ਰਧਾਨ ਅਰਪਣ ਮੰਜਨੀਕ ਦੀ ਅਗਵਾਈ ਹੇਠ ਕੋਲਕਾਤਾ ਕਾਂਡ ਦੇ ਵਿਰੋਧ ਵਿੱਚ ਨਿਵੇਦਿਤਾ ਹੋਸਟਲ ਤੋਂ ਮੋਮਬੱਤੀ ਮਾਰਚ ਕੱਢਿਆ ਗਿਆ। ਇਹ ਡਾਕਟਰਾਂ ਦੇ ਪੁਰਾਣੇ ਹੋਸਟਲ, ਐਡਵਾਂਸਡ ਕਾਰਡਿਕ ਸੈਂਟਰ, ਨਾਈਨ ਹੋਸਟਲ, ਗੋਲ ਮਾਰਕੀਟ, ਸਕੂਲ ਆਫ ਪਬਲਿਕ ਹੈਲਥ ਅਤੇ ਭਾਰਗਵਾ ਆਡੀਟੋਰੀਅਮ ਤੋਂ ਹੁੰਦਾ ਹੋਇਆ ਮੇਨ ਗੇਟ ’ਤੇ ਆ ਕੇ ਸਮਾਪਤ ਹੋਇਆ।

Advertisement
Advertisement