ਸ਼ਿਕਾਰ ਮਾਛੀਆਂ ਦੇ ਨੌਜਵਾਨ ਦੀ ਗੁਜਰਾਤ ਵਿੱਚ ਹੱਤਿਆ
08:48 AM Feb 08, 2024 IST
ਡੇਰਾ ਬਾਬਾ ਨਾਨਕ (ਪੱਤਰ ਪ੍ਰੇਰਕ): ਪਿੰਡ ਸ਼ਿਕਾਰ ਮਾਛੀਆਂ ਦੇ ਨੌਜਵਾਨ ਜੋਬਨਪ੍ਰੀਤ ਸਿੰਘ (24) ਦੀ ਗੁਜਰਾਤ ਵਿੱਚ ਅਗਵਾਕਾਰਾਂ ਵੱਲੋਂ ਹੱਤਿਆ ਕਰ ਦਿੱਤੀ ਗਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜੋਬਨਪ੍ਰੀਤ ਤਿੰਨ ਸਾਲਾਂ ਤੋਂ ਸੂਰਤ ਵਿੱਚ ਇੱਕ ਨਿੱਜੀ ਕੰਪਨੀ ਵਿੱਚ ਸਕਿਓਰਿਟੀ ਗਾਰਡ ਦੀ ਨੌਕਰੀ ਕਰ ਰਿਹਾ ਸੀ। ਬੀਤੀ 19 ਜਨਵਰੀ ਨੂੰ ਜੋਬਨਪ੍ਰੀਤ ਦੇ ਲਾਪਤਾ ਹੋਣ ਦੀ ਖ਼ਬਰ ਮਿਲੀ ਸੀ। ਇਸ ਮਗਰੋਂ 28 ਜਨਵਰੀ ਨੂੰ ਗੁਜਰਾਤ ਤੋਂ ਇੱਕ ਫ਼ੋਨ ਆਇਆ ਸੀ ਜਿਸ ਵਿੱਚ ਜੋਬਨਪ੍ਰੀਤ ਨੂੰ ਛੱਡਣ ਬਦਲੇ ਲੱਖਾਂ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਪਰਿਵਾਰ ਵੱਲੋਂ ਥਾਣਾ ਕੋਟਲੀ ਸੂਰਤ ਮੱਲ੍ਹੀ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਪਰ ਪੁਲੀਸ ਨੇ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਜੋਬਨਪ੍ਰੀਤ ਜਿਸ ਕੰਪਨੀ ਵਿੱਚ ਕੰਮ ਕਰਦਾ ਸੀ ਉਸ ਤੋਂ 60 ਕਿਲੋਮੀਟਰ ਦੀ ਦੂਰੀ ’ਤੇ ਉਸ ਦੀ ਲਾਸ਼ ਮਿਲੀ ਹੈ।
Advertisement
Advertisement