For the best experience, open
https://m.punjabitribuneonline.com
on your mobile browser.
Advertisement

ਤੇਜ਼ਧਾਰ ਹਥਿਆਰ ਨਾਲ ਨਾਬਾਲਗ ਲੜਕੀ ਦੀ ਹੱਤਿਆ

07:13 AM Jun 10, 2024 IST
ਤੇਜ਼ਧਾਰ ਹਥਿਆਰ ਨਾਲ ਨਾਬਾਲਗ ਲੜਕੀ ਦੀ ਹੱਤਿਆ
Advertisement

ਐੱਨਪੀ ਧਵਨ
ਪਠਾਨਕੋਟ, 9 ਜੂਨ
ਨਜ਼ਦੀਕ ਪੈਂਦੇ ਡਮਟਾਲ ਵਿੱਚ ਅੱਜ 15 ਸਾਲਾਂ ਦੀ ਲੜਕੀ ਦੀ ਬੇਰਹਿਮੀ ਨਾਲ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ। ਏਐੱਸਪੀ ਧਰਮ ਚੰਦ ਵਰਮਾ ਨੇ ਦੱਸਿਆ ਕਿ ਥਾਣਾ ਡਮਟਾਲ ਵਿੱਚ ਸਵੇਰੇ ਕਰੀਬ 9 ਵਜੇ ਭਦਰੋਆ ਦੇ ਪ੍ਰਧਾਨ ਦਾ ਫੋਨ ਆਇਆ ਕਿ ਪਿੰਡ ਭਦਰੋਆ ਵਿੱਚ ਇਕ ਨਾਬਾਲਗ ਲੜਕੀ ਦਾ ਕਤਲ ਕਰ ਦਿੱਤਾ ਗਿਆ ਹੈ। ਸੂਚਨਾ ਮਿਲਦੇ ਸਾਰ ਡਮਟਾਲ ਦੇ ਥਾਣਾ ਮੁਖੀ ਦੇਵਰਾਜ ਸ਼ਰਮਾ ਆਪਣੀ ਟੀਮ ਸਮੇਤ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਨਾਬਾਲਗ ਲੜਕੀ ਦੇ ਮਾਤਾ-ਪਿਤਾ ਰਾਜਸਥਾਨ ਗਏ ਹੋਏ ਸਨ। ਉਕਤ ਲੜਕੀ ਆਪਣੇ ਮਾਮਾ ਮਹਿੰਦਰ ਦੇ ਨਾਲ ਰਹਿੰਦੀ ਸੀ ਅਤੇ ਜਦੋਂ ਉਸ ਦਾ ਮਾਮਾ ਨਹਾਉਣ ਲਈ ਗਿਆ ਤਾਂ ਪਿੱਛੋਂ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਦ ਉਹ ਨਹਾ ਕੇ ਵਾਪਸ ਆਇਆ ਤਾਂ ਉਥੇ ਮੋਹਨ (40) ਪੁੱਤਰ ਰਾਮਦਾਸ ਜੋ ਕਿ ਬਿਹਾਰ ਦਾ ਰਹਿਣ ਵਾਲਾ ਹੈ, ਹੱਥ ਵਿੱਚ ਦਰਾਟ ਲੈ ਕੇ ਬਾਹਰ ਜਾ ਰਿਹਾ ਸੀ ਅਤੇ ਜਦ ਉਸ ਨੇ ਕਮਰੇ ਦੇ ਅੰਦਰ ਜਾ ਕੇ ਦੇਖਿਆ ਤਾਂ ਉਸ ਦੀ ਭਾਣਜੀ ਦੀ ਲਾਸ਼ ਖੂਨ ਨਾਲ ਲਥਪਥ ਬੈੱਡ ’ਤੇ ਪਈ ਸੀ। ਮੁਲਜ਼ਮ ਭੱਜਣ ਦੀ ਫਿਰਾਕ ਵਿੱਚ ਸੀ, ਜਿਸ ਨੂੰ ਪੁਲੀਸ ਨੇ ਕਾਬੂ ਕਰ ਲਿਆ।
ਏਐੱਸਪੀ ਧਰਮ ਚੰਦ ਵਰਮਾ, ਡੀਐੱਸਪੀ ਵਿਸ਼ਾਲ ਵਰਮਾ ਅਤੇ ਫੋਰੈਂਸਿਕ ਟੀਮ ਮੌਕੇ ’ਤੇ ਪੁੱਜੀ ਅਤੇ ਸਬੂਤਾਂ ਨੂੰ ਇਕੱਤਰ ਕਰਨ ਵਿੱਚ ਜੁੱਟ ਗਈ। ਜਦ ਕਿ ਕਾਬੂ ਕੀਤੇ ਗਏ ਮੁਲਜ਼ਮ ਉਪਰ ਆਈਪੀਸੀ ਦੀ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।

Advertisement

Advertisement
Author Image

Advertisement
Advertisement
×