ਸੜਕ ਹਾਦਸੇ ’ਚ ਹਲਾਕ
07:25 AM Jun 07, 2024 IST
Advertisement
ਪੱਤਰ ਪ੍ਰੇਰਕ
ਤਰਨ ਤਾਰਨ, 6 ਜੂਨ
ਝਬਾਲ ਦੇ ਇਕ ਵਾਸੀ ਦੀ ਅੱਜ ਝਬਾਲ-ਤਰਨ ਤਾਰਨ ਸੜਕ ’ਤੇ ਆਪਣੇ ਸਕੂਟਰ ਤੋਂ ਡਿੱਗਣ ਕਾਰਨ ਮੌਤ ਹੋ ਗਈ| ਮ੍ਰਿਤਕ ਦੀ ਪਛਾਣ ਰਛਪਾਲ ਸਿੰਘ (60) ਦੇ ਤੌਰ ’ਤੇ ਕੀਤੀ ਗਈ ਹੈ| ਮ੍ਰਿਤਕ ਦੇ ਲੜਕੇ ਰਣਬੀਰ ਸਿੰਘ ਨੇ ਦੱਸਿਆ ਕਿ ਉਹ ਘਰੋਂ ਦੁਕਾਨ ਤੋਂ ਸੌਦਾ ਵਗੈਰਾ ਲੈਣ ਲਈ ਕਸਬੇ ਦੇ ਅੱਡੇ ’ਤੇ ਆਇਆ ਸੀ ਪਰ ਉਹ ਰਾਹ ਵਿੱਚ ਹੀ ਸਕੂਟਰ ਤੋਂ ਡਿੱਗ ਗਿਆ| ਉਸ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ| ਰਾਹਗੀਰਾਂ ਨੇ ਉਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲਦੇ ਬਾਬਾ ਬੁੱਢਾ ਸਾਹਿਬ ਚੈਰੀਟੇਬਲ ਹਸਪਤਾਲ, ਠੱਠਾ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ| ਇਸ ਸਬੰਧੀ ਝਬਾਲ ਪੁਲੀਸ ਨੇ ਮ੍ਰਿਤਕ ਦੇ ਲੜਕੇ ਰਣਬੀਰ ਸਿੰਘ ਦੇ ਬਿਆਨਾਂ ’ਤੇ ਧਾਰਾ 174 ਅਧੀਨ ਇਕ ਰਿਪੋਰਟ ਦਰਜ ਕੀਤੀ ਹੈ| ਲਾਸ਼ ਦਾ ਪੋਸਟਮਾਰਟਮ ਤਰਨ ਤਾਰਨ ਦੇ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਕੀਤਾ|
Advertisement
Advertisement