ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੂਬਾਈ ਤੀਆਂ ਦੇ ਪਿੜ ਵਿੱਚ ਪਵੇਗੀ ਗਿੱਦੜਬਾਹਾ ਜ਼ਿਮਨੀ ਚੋਣ ਦੀ ‘ਕਿੱਕਲੀ’

09:02 AM Aug 25, 2024 IST
ਪਿੰਡ ਭਲਾਈਆਣਾ ਵਿੱਚ ਤੀਆਂ ਦੇ ਮੇਲੇ ਦੀਆਂ ਤਿਆਰੀਆਂ ਕਰਦੇ ਹੋਏ ਕਾਮੇ।

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 24 ਅਗਸਤ
ਮੁਕਤਸਰ-ਬਠਿੰਡਾ ਮੁੱਖ ਮਾਰਗ ’ਤੇ ਸਥਿਤ ਪਿੰਡ ਭਲਾਈਆਣਾ ਜੋ ਗਿੰਦੜਬਾਹਾ ਵਿਧਾਨ ਸਭਾ ਹਲਕੇ ਵਿੱਚ ਪੈਂਦਾ ਹੈ, ਵਿੱਚ 28 ਤੋਂ 30 ਅਗਸਤ ਤੱਕ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਤੀਆਂ ਦਾ ਮੇਲਾ ਲਾਇਆ ਜਾ ਰਿਹਾ ਹੈ। ਭਾਵੇਂ ਮੇਲੇ ਦਾ ਮਕਸਦ ਤਾਂ ਤੀਆਂ ਦਾ ਤਿਉਹਾਰ ਮਨਾਉਣਾ ਹੈ ਪਰ ਅਸਲ ਵਿੱਚ ਸਰਕਾਰ ਇਸ ਮੇਲੇ ਨੂੰ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੀ ਆਉਣ ਵਾਲੀ ਜ਼ਿਮਨੀ ਚੋਣਾਂ ਜਿੱਤਣ ਦੇ ਮੰਚ ਵਜੋਂ ਵੀ ਵਰਤਣਾ ਚਾਹੁੰਦੀ ਹੈ। ਇਸ ਮੇਲੇ ਦੇ ਮੁੱਖ ਮਹਿਮਾਨ ਭਗਵੰਤ ਸਿੰਘ ਮਾਨ ਹੋਣਗੇ ਜਦੋਂ ਕਿ ਪ੍ਰਧਾਨਗੀ ਅਨਮੋਲ ਗਗਨ ਮਾਨ ਕਰਨਗੇ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਬਲਜੀਤ ਕੌਰ ਸ਼ਾਮਲ ਹੋਣਗੇ।
ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ‘ਮਾਲਵਾ ਨਹਿਰ’ ਦੀ ਯੋਜਨਾ ਸਬੰਧੀ ਗਿੱਦੜਬਾਹਾ ਹਲਕੇ ਦੇ ਪਿੰਡ ਦੋਦਾ ਵੱਚ ਵੱਡਾ ਪ੍ਰਚਾਰ ਦੌਰਾ ਕਰ ਚੁੱਕੇ ਹਨ। ਗਿੱਦੜਬਾਹਾ ਵਿਧਾਨ ਸਭਾ ਹਲਕੇ ਦੀ ਸੀਟ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਲੁਧਿਆਣਾ ਤੋਂ ਲੋਕ ਸਭਾ ਦੀ ਸੀਟ ਜਿੱਤਣ ਕਰਕੇ ਖਾਲੀ ਹੋਈ ਹੈ। ਇਹ ਹਲਕਾ ਬਾਦਲ ਪਰਿਵਾਰ ਦਾ ਜੱਦੀ ਹਲਕਾ ਵੀ ਜਾਣਿਆ ਜਾਂਦਾ ਹੈ ਜਿਸ ’ਤੇ ਰਾਜਾ ਵੜਿੰਗ ਵੱਲੋਂ ਕੀਤਾ ਕਬਜ਼ਾ ਛਡਾਉਣ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਸ੍ਰੀ ਬਾਦਲ ਇਸ ਹਲਕੇ ਦੇ ਪਿੰਡਾਂ ਵਿੱਚ ਹਫਤੇ ਵਿੱਚ ਦੋ ਫੇਰੀਆਂ ਅਤੇ ਦਰਜਨਾਂ ਬੈਠਕਾਂ ਕਰ ਚੁੱਕੇ ਹਨ। ਇਸ ਤਰ੍ਹਾਂ ਤੀਆਂ ਦਾ ਇਹ ਮੇਲਾ ਪੰਜਾਬ ਸਰਕਾਰ ਲਈ ਗਿੱਧੇ ਦੇ ਪਿੜ੍ਹ ਨਾਲੋਂ ਸਿਆਸੀ ਪਿੜ੍ਹ ਜ਼ਿਆਦਾ ਬਣਿਆ ਹੋਇਆ ਹੈ।
ਡੀਸੀ ਰਾਜੇਸ਼ ਤ੍ਰਿਪਾਠੀ ਦੀ ਜਾਣਕਾਰੀ ਅਨੁਸਾਰ ਪਿੰਡ ਭਲਾਈਆਣਾ ਦੀ ਦਾਣਾ ਮੰਡੀ ’ਚ ਲੱਗਣ ਵਾਲੇ ਇਸ ਮੇਲੇ ਵਿੱਚ ਦਰਸ਼ਕਾਂ ਦੀ ਖਿੱਚ ਲਈ ਗਰਲੇਜ਼ ਅਖਤਰ, ਅਫਸਾਨਾ ਖਾਨ ਅਤੇ ਕੰਵਰ ਗਰੇਵਾਲ ਲਾਈਵ ਸ਼ੋਅ ਪੇਸ਼ ਕਰਨਗੇ। ਮੇਲੇ ਦੀ ਸਫਲਤਾ ਲਈ ਪ੍ਰਸ਼ਾਸਨ ਵੱਲੋਂ ਜੰਗੀ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ। ਰਵਾਇਤੀ ਸਭਿਆਚਾਰ, ਪੁਰਾਤਣ ਰਸਮਾਂ, ਗਿੱਧਾ, ਭੰਗੜਾ, ਮਹਿੰਦੀ, ਰੰਗੋਲੀ, ਪੋਸਟਰ, ਗੀਤ-ਨਾਟਕ, ਕਵਿਤਾ ਤੇ ਹੋਰ ਕਈ ਤਰ੍ਹਾਂ ਦੇ ਮੁਕਾਬਲੇ ਹੋਣਗੇ।ਇਸ ਦੌਰਾਨ ਮੁਕਾਬਲੇ ਦੇ ਜੇਤੂਆਂ ਨੂੰ ਆਕਰਸ਼ਕ ਇਨਾਮ ਵੀ ਵੰਡੇ ਜਾਣਗੇ।

Advertisement

Advertisement