ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਨਕਾਣਾ ਸਾਹਿਬ ਸਕੂਲ ਵਿੱਚ ਕਿਡਜ਼ ਕਾਰਨੀਵਲ

07:21 AM Oct 21, 2024 IST
ਕਾਰਨੀਵਲ ਵਿੱਚ ਸ਼ਾਮਲ ਬੱਚੇ ਤੇ ਉਨ੍ਹਾਂ ਦੇ ਮਾਪੇ।

ਸਮਰਾਲਾ: ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ ਵਿੱਚ ਕਿਡਜ਼ ਕਾਰਨੀਵਲ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿੱਚ ਪੰਜਵੀਂ ਜਮਾਤ ਤੱਕ ਦੇ 300 ਤੋਂ ਵੱਧ ਬੱਚਿਆਂ ਨੇ ਹਿੱਸਾ ਲਿਆ। ਇਸ ਮੌਕੇ ਸਕੂਲ ਕੈਂਪਸ ਮੇਲੇ ਵਾਂਗ ਸਜਾਇਆ ਗਿਆ ਤੇ ਇਥੇ ਲੱਗੇ ਵੱਖ-ਵੱਖ ਤਰ੍ਹਾਂ ਦੇ ਝੂਲੇ, ਖੇਡਾਂ, ਜਾਦੂ ਦਾ ਸ਼ੋਅ, ਪੂਲ ਪਾਰਟੀ, ਬਰਮਾ ਬ੍ਰਿਜ, ਮਿੱਕੀ ਮਾਊਸ, ਆਰਚਰੀ, ਘੋੜ-ਸਵਾਰੀ, ਟੈਟੂ, ਨਿਸ਼ਾਨੇਬਾਜ਼ੀ ਆਦਿ ਖਿੱਚ ਦਾ ਕੇਂਦਰ ਰਹੇ। ਬੱਚਿਆਂ ਦੇ ਮਨੋਰੰਜਨ ਲਈ ਡੀਜੇ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਸਾਰਾ ਗਰਾਊਂਡ ਰੰਗ-ਬਿਰੰਗੇ ਗੁਬਾਰਿਆ ਅਤੇ ਝੂਲਿਆਂ ਨਾਲ ਸਜ਼ਿਆ ਹੋਇਆ ਸੀ। ਛੋਟੇ ਬੱਚਿਆਂ ਦੇ ਨਾਲ ਉਨਾਂ ਦੇ ਮਾਤਾ-ਪਿਤਾ ਵੀ ਮੇਲੇ ਵਿੱਚ ਸ਼ਾਮਲ ਹੋਏ। ਬੱਚਿਆਂ ਦੇ ਖਾਣ-ਪੀਣ ਲਈ ਵੱਖ-ਵੱਖ ਸਟਾਲਾਂ ਦਾ ਖਾਸ ਪ੍ਰਬੰਧ ਸੀ। ਇਸ ਮੌਕੇ ਪ੍ਰਿੰਸੀਪਲ ਮਾਲਇੰਦਰ ਸਿੰਘ ਨੇ ਕਿਹਾ ਕਿ ਕਾਰਨੀਵਲ ਲਗਾਉਣ ਦਾ ਮਕਸਦ ਬੱਚਿਆਂ ਨੂੰ ਤਣਾਅ ਤੋਂ ਮੁਕਤ ਕਰਵਾਉਣਾ ਤੇ ਖੇਡ ਭਾਵਨਾ ਦਾ ਵਿਕਾਸ ਕਰਨਾ ਹੈ। -ਪੱਤਰ ਪ੍ਰੇਰਕ

Advertisement

Advertisement