ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਗਵਾ ਮਾਮਲਾ: ਸਿਟ ਵੱਲੋਂ ਰੇਵੰਨਾ ਦੀ ਰਿਹਾਇਸ਼ ਦੀ ਜਾਂਚ

06:04 AM May 07, 2024 IST

ਬੰਗਲੂਰੂ, 6 ਮਈ
ਇੱਕ ਮਹਿਲਾ ਨੂੰ ਕਥਿਤ ਤੌਰ ’ਤੇ ਅਗਵਾ ਕਰਨ ਤੇ ਉਸ ਨੂੰ ਗ਼ੈਰਕਾਨੂੰਨੀ ਢੰਗ ਨਾਲ ਬੰਦੀ ਬਣਾਉਣ ਦੇ ਸਬੰਧ ਵਿੱਚ ਜਨਤਾ ਦਲ (ਐੱਸ) ਦੇ ਵਿਧਾਇਕ ਐੱਚਡੀ ਰੇਵੰਨਾ ਖ਼ਿਲਾਫ਼ ਦਰਜ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਅੱਜ ਬੰਗਲੂਰੂ ਦੇ ਬਸਵਨਗੁੜੀ ’ਚ ਉਨ੍ਹਾਂ ਦੀ ਰਿਹਾਇਸ਼ ’ਤੇ ਮੌਕੇ ਦਾ ਮੁਆਇਨਾ ਕੀਤਾ। ਰੇਵੰਨਾ ਦੇ ਪਰਿਵਾਰ ਦੀ ਗ਼ੈਰਹਾਜ਼ਰੀ ’ਚ ਸਿਟ ਨੇ ਮੌਕੇ ਦਾ ਮੁਆਇਨਾ ਕਰਨ ਲਈ ਉਨ੍ਹਾਂ ਦੇ ਵਕੀਲ ਗੋਪਾਲ ਨੂੰ ਤਲਬ ਕੀਤਾ। ਇਸੇ ਦੌਰਾਨ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਨੂੰ ਭਾਰਤ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਵਿਚਾਲੇ ਮੁੱਖ ਮੰਤਰੀ ਸਿੱਧਾਰਮਈਆ ਨੇ ਅੱਜ ਸੂਬੇ ਦੇ ਪੁਲੀਸ ਮੁਖੀ ਆਲੋਕ ਮੋਹਨ ਨਾਲ ਚਰਚਾ ਕੀਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਸਿਟ ਨੇ ਦੋ ਦਿਨ ਪਹਿਲਾਂ ਹਾਸਨ ਜ਼ਿਲ੍ਹੇ ਦੇ ਹੋਲੇਨਾਰਾਸੀਪੁਰਾ ’ਚ ਵਿਧਾਇਕ ਦੀ ਰਿਹਾਇਸ਼ ਦਾ ਮੁਆਇਨਾ ਕੀਤਾ ਸੀ। ਸਾਬਕਾ ਵਿਧਾਇਕ ਐੱਚਡੀ ਦੇਵਗੌੜਾ ਦੇ ਪੁੱਤਰ ਰੇਵੰਨਾ ਦੋ ਮਾਮਲਿਆਂ ’ਚ ਜਾਂਚ ਦਾ ਸਾਹਮਣਾ ਕਰ ਰਿਹਾ ਹੈ। ਇੱਕ ਕੇਸ ਘਰੇਲੂ ਨੌਕਰਾਣੀ ਦੇ ਜਿਨਸੀ ਸ਼ੋਸ਼ਣ ਨਾਲ ਜੁੜਿਆ ਹੋਇਆ ਹੈ ਜਿਸ ਵਿੱਚ ਰੇਵੰਨਾ ਦਾ ਲੜਕਾ ਪ੍ਰਜਵਲ ਵੀ ਮੁਲਜ਼ਮ ਹੈ। ਦੂਜਾ ਕੇਸ ਦੋ ਮਈ ਨੂੰ ਦਰਜ ਅਗਵਾ ਦੇ ਮਾਮਲੇ ਨਾਲ ਸਬੰਧਤ ਹੈ। ਇਸੇ ਵਿਚਾਲੇ ਰੇਵੰਨਾ ਦੇ ਵਕੀਲ ਗੋਪਾਲ ਨੇ ਦੋਸ਼ ਲਾਇਆ ਕਿ ਸਿੱਟ ਨੇ ਉਸ ਨੂੰ ਜਨਤਾ ਦਲ (ਯੂ) ਦੇ ਨੇਤਾ ਬਾਸਵਨਗੁੜੀ ਸਥਿਤ ਰਿਹਾਇਸ਼ ਦੇ ਅੰਦਰ ਨਹੀਂ ਜਾਣ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜ਼ਬਤ ਕੀਤੇ ਸਾਮਾਨ ਦੀ ਇੱਕ ਸੂਚੀ ਸੌਂਪੀ ਜਾਣੀ ਹੁੰਦੀ ਹੈ। ਉੱਧਰ ਰੇਵੰਨਾ ਦੇ ਸਹਿਯੋਗੀ ਸਤੀਸ਼ ਬਬੰਨਾ ਨੂੰ ਵੀ ਅਗਵਾ ਮਾਮਲੇ ’ਚ ਅੱਜ ਸਥਾਨਕ ਅਦਾਲਤ ਨੇ ਪੁਲੀਸ ਹਿਰਾਸਤ ’ਚ ਭੇਜ ਦਿੱਤਾ ਹੈ। ਸੂਬਾ ਸਰਕਾਰ ਅਨੁਸਾਰ ਪ੍ਰਜਵਲ ਨੂੰ ਵਾਪਸ ਲਿਆਉਣ ਲਈ ਬਲੂ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ ਜਿਸ ਦਾ ਅਜੇ ਵੀ ਕੁਝ ਪਤਾ ਨਹੀਂ ਚੱਲ ਸਕਿਆ। ਇਸੇ ਦੌਰਾਨ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ ਜਿਸ ਰਾਹੀਂ ਪੀੜਤ ਉਸ ਨਾਲ ਸੰਪਕਰ ਕਰ ਸਕਦੇ ਹਨ। -ਪੀਟੀਆਈ

Advertisement

Advertisement
Advertisement