ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿੱਕ ਬਾਕਸਿੰਗ: ਖਿਡਾਰੀਆਂ ਦੀ ਸੂਬਾ ਪੱਧਰੀ ਮੁਕਾਬਲੇ ਲਈ ਚੋਣ

11:49 AM Oct 27, 2024 IST
ਕਿੱਕ ਬਾਕਸਿੰਗ ’ਚ ਜੇਤੂ ਖਿਡਾਰੀਆਂ ਨਾਲ ਪ੍ਰਿੰਸੀਪਲ ਰਾਜਿੰਦਰ ਕੌਰ ਸੰਧੂ।

ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 26 ਅਕਤੂਬਰ
ਡਾ. ਬੀਐੱਸ ਸੰਧੂ ਮੈਮੋਰੀਅਲ ਪਬਲਿਕ ਸਕੂਲ ਘੜਾਮ ਰੋਡ ਜੁਲਾਹ ਖੇੜੀ ਦੇ ਖਿਡਾਰੀਆਂ ਨੇ ਹਿੰਦੂ ਪਬਲਿਕ ਸਕੂਲ ਵਿੱਚ ਕਰਵਾਏ ਜ਼ਿਲ੍ਹਾ ਪੱਧਰੀ ਕਿੱਕ ਬਾਕਸਿੰਗ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਮੈਡਲ ਜਿੱਤੇ ਹਨ। ਇਨ੍ਹਾਂ ਵਿਦਿਆਰਥੀਆਂ ਨੇ ਆਪਣੀ ਖੇਡ ਕੁਸ਼ਲਤਾ ਅਤੇ ਮਿਹਨਤ ਨਾਲ, ਕਿੱਕ ਬਾਕਸਿੰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਜਿੱਤ ਦੇ ਤਗਮੇਂ ਹਾਸਲ ਕੀਤੇ ਅਤੇ ਸੂਬਾ ਪੱਧਰੀ ਖੇਡ ਮੁਕਾਬਲੇ ਵਿੱਚ ਆਪਣਾ ਸਥਾਨ ਪੱਕਾ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਕਿੱਕ ਬਾਕਸਿੰਗ ਖੇਡ ਮੁਕਾਬਲੇ ਵਿੱਚ ਪ੍ਰਿੰਸਪਾਲ ਸਿੰਘ ਨੇ ਸੋਨ ਤਗਮਾ, ਯੁਗ ਢੀਂਡਸਾ ਨੇ ਸੋਨ ਤਗਮਾ, ਅਭੀਜੋਤ ਸਿੰਘ ਨੇ ਸੋਨ ਤਗਮਾ, ਖੁਸ਼ਮੀਤ ਸਿੰਘ ਨੇ ਸੋਨ ਤਗਮਾ, ਇੰਦਰਜੀਤ ਸਿੰਘ ਨੇ ਚਾਂਦੀ ਦਾ ਤਗਮਾ, ਤੁਸ਼ਾਰ ਸ਼ਰਮਾ ਨੇ ਚਾਂਦੀ ਦਾ ਤਗਮਾ, ਨਵਨਦੀਪ ਸਿੰਘ ਨੇ ਕਾਂਸੇ ਦਾ ਤਗਮਾ, ਅਰਮਾਨਪ੍ਰੀਤ ਸਿੰਘ ਨੇ ਕਾਂਸੇ ਦਾ ਤਗਮਾ ਹਾਸਲ ਕੀਤਾ। ਸਕੂਲ ਚੇਅਰਮੈਨ ਹਰਦੀਪ ਸਿੰਘ ਸੰਧੂ, ਪ੍ਰਿੰਸੀਪਲ ਰਾਜਿੰਦਰ ਕੌਰ ਸੰਧੂ ਅਤੇ ਵਾਈਸ ਪ੍ਰਿੰਸੀਪਲ ਨੀਲਮਾ ਦੀਕਸ਼ਿਤ ਨੇ ਵਧਾਈ ਦਿੱਤੀ।

Advertisement

Advertisement